ਜੈਜ਼ੀ ਬੀ ਨੇ ਫੁੱਟਬਾਲ ‘ਚ ਮੱਲਾਂ ਮਾਰਨ ਵਾਲੇ ਪੰਜਾਬੀ ਮੁੰਡੇ ਦੀ ਕੀਤੀ ਤਾਰੀਫ, ਕਿਹਾ ‘ਮੈਨੂੰ ਤੇਰੇ ਤੇ ਬਹੁਤ ਮਾਣ ਹੈ’
ਜੈਜ਼ੀ ਬੀ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਇਤਿਹਾਸ ਰਚਿਆ ਪਹਿਲਾ ਪੰਜਾਬੀ ਮੁੰਡਾ ਜਿਸਨੇ ਦੁਨੀਆ ਭਰ ਦੇ ਸਾਰੇ ਪੰਜਾਬੀਆਂ ਦੀ ਨੁਮਾਇੰਦਗੀ ਕੀਤੀ, ਸਿੰਘ ਆਪਣੀ ਜਰਸੀ ਦੇ ਪਿੱਛੇ ਨਿਊਜ਼ੀਲੈਂਡ ਲਈ ਮੈਨੂੰ ਤੇਰੇ 'ਤੇ ਬਹੁਤ ਮਾਣ ਹੈ ।

ਸਰਪ੍ਰੀਤ ਮੈਨੂੰ ਯਾਦ ਹੈ ਕਿ ਤੂੰ ਮੇਰਾ ਸ਼ੋਅ ਦੇਖਣ ਆਇਆ ਸੀ ਜਦੋਂ ਤੂੰ ਛੋਟਾ ਸੀ ਅਤੇ ਅੱਜ ਮੈਂ ਤੈਨੂੰ ਵਿਸ਼ਵ ਕੱਪ ਵਿੱਚ ਖੇਡਦੇ ਹੋਏ ਚੋਟੀ ਦੇ ਫੁੱਟਬਾਲ ਖਿਡਾਰੀ ਵਜੋਂ ਮਿਲਿਆ! ਆਪਣੇ ਸੁਪਨਿਆਂ ਨੂੰ ਜੀਉਂਦੇ ਰਹੋ ਅਤੇ ਦੁਨੀਆ ਭਰ ਦੇ ਹੋਰ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਰਹੋ” ।ਜੈਜ਼ੀ ਬੀ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

ਜੈਜ਼ੀ ਬੀ ਦਾ ਵਰਕ ਫ੍ਰੰਟ
ਜੈਜ਼ੀ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ।ਉਹ ਪਿਛਲੇ ਤੀਹ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਹ ਗੀਤਾਂ ਤੋਂ ਇਲਾਵਾ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ।