ਜੈਜ਼ੀ ਬੀ ਨੇ ਯੁੱਧਵੀਰ ਮਾਣਕ ਦੀ ਸਿਹਤਮੰਦੀ ਲਈ ਰਖਵਾਇਆ ਸ੍ਰੀ ਅਖੰਡ ਪਾਠ ਸਾਹਿਬ, ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ

ਜੈਜ਼ੀ ਬੀ ਆਪਣੇ ਉਸਤਾਦ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦੀ ਸਿਹਤਮੰਦੀ ਦੇ ਲਈ ਪਿਛਲੇ ਕਈ ਸਾਲਾਂ ਤੋਂ ਕੋਸ਼ਿਸ਼ ਚ ਜੁਟੇ ਹਨ ਅਤੇ ਉਨ੍ਹਾਂ ਦੀ ਮਿਹਨਤ ਨੂੰ ਬੂਰ ਵੀ ਪਿਆ ਹੈ। ਕੁਲਦੀਪ ਮਾਣਕ ਦੇ ਪੁੱਤਰ ਦੀ ਸਿਹਤ ਚ ਸੁਧਾਰ ਵੀ ਹੋਇਆ ਹੈ।

By  Shaminder Kaur Kaler March 21st 2026 07:04 PM -- Updated: March 21st 2026 07:05 PM

ਜੈਜ਼ੀ ਬੀ ਆਪਣੇ ਉਸਤਾਦ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦੀ ਸਿਹਤਮੰਦੀ ਦੇ ਲਈ ਪਿਛਲੇ ਕਈ ਸਾਲਾਂ ਤੋਂ ਕੋਸ਼ਿਸ਼ ਚ ਜੁਟੇ ਹਨ ਅਤੇ ਉਨ੍ਹਾਂ ਦੀ ਮਿਹਨਤ ਨੂੰ ਬੂਰ ਵੀ ਪਿਆ ਹੈ। ਕੁਲਦੀਪ ਮਾਣਕ ਦੇ ਪੁੱਤਰ ਦੀ ਸਿਹਤ ਚ ਸੁਧਾਰ ਵੀ ਹੋਇਆ ਹੈ। ਜੈਜ਼ੀ ਬੀ ਨੇ ਨਾ ਸਿਰਫ਼ ਯੁੱਧਵੀਰ ਦਾ ਇਲਾਜ ਕਰਵਾਇਆ, ਬਲਕਿ ਹੁਣ ਤੱਕ ਉਹ ਵੱਡੇ ਭਰਾਵਾਂ ਉਸ ਦੀ ਦੇਖਭਾਲ ਕਰ ਰਹੇ ਹਨ ।ਯੁੱਧਵੀਰ ਮਾਣਕ ਹੁਣ ਸਟੇਜ ਤੇ ਗਾਉਣ ਵੀ ਲੱਗ ਪਿਆ ਹੈ ।ਪਰ ਜੈਜ਼ੀ ਬੀ ਹਾਲੇ ਵੀ ਰੁਕੇ ਨਹੀਂ ਹਨ । ਹੁਣ ਉਨ੍ਹਾਂ ਯੁੱਧਵੀਰ ਮਾਣਕ ਦੀ ਚੰਗੀ ਸਿਹਤ ਦੇ ਲਈ ਸ੍ਰੀ ਅਖੰਡ ਪਾਠ ਸਾਹਿਬ ਵੀ ਰਖਵਾਇਆ ਹੈ।

ਕਈ ਨਾਮੀ ਹਸਤੀਆਂ ਪਹੁੰਚੀਆਂ 

ਯੁੱਧਵੀਰ ਮਾਣਕ ਦੀ ਸਿਹਤਯਾਬੀ ਦੇ ਲਈ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਮੌਕੇ ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ । ਜਿਸ ‘ਚ ਪ੍ਰੀਤ ਹਰਪਾਲ, ਸਾਰੰਗ ਸਿਕੰਦਰ ਸਣੇ ਕਈ ਸਿਤਾਰੇ ਮੌਜੂਦ ਸਨ । ਹਰਵਿੰਦਰ ਓਹੜਪੁਰੀ ਨੇ ਇਸ ਸਬੰਧੀ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ "ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਣਕ ਜੀ ਦੇ ਲਾਡਲੇ ਸਪੁੱਤਰ ਪ੍ਰਸਿੱਧ ਗਾਇਕ ਯੁੱਧਵੀਰ ਮਾਣਕ ਜੀ   ਦੀ ਸਿਹਤਯਾਬੀ ਲਈ ਅਤੇ ਸਰਬੱਤ ਦੇ ਭਲੇ ਲਈ ਇੰਟਰਨੈਸ਼ਨਲ ਗਾਇਕ ਜਸਵਿੰਦਰ ਸਿੰਘ ਬੈਂਸ(ਜੈਜ਼ੀ ਬੀ) ਜੀ ਵੱਲੋਂ ਆਪਣੇ ਪਿੰਡ ਦੁਰਗਾਪੁਰ(ਸ਼ਹੀਦ ਭਗਤ ਸਿੰਘ ਨਗਰ) ਵਿਖੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ।


ਇਸ ਸਮਾਗਮ ਵਿੱਚ ਸੰਸਾਰ ਪੱਧਰ ਦੀਆਂ ਸ਼ਖਸੀਅਤਾਂ ਸ਼ਾਮਿਲ ਹੋਈਆਂ।ਜਿਕਰ ਯੋਗ ਹੈ ਸਪੀਡ ਰੈਕਰਡ ਤੋਂ ਸ੍ਰੀ ਦਿਨੇਸ਼ ਔਲਖ ਜੀ ,ਸ.ਗੁਰਮੁਖ ਸਿੰਘ ਧਾਲੀਵਾਲ ਸਾਹਿਬ   ,ਉੱਘੇ ਗਾਇਕ ਗੁਰਿੰਦਰ ਗਿੱਲ ਜੀ ,ਮਨਜੀਤ ਪੱਪੂ ਜੀ ,ਪ੍ਰੀਤ ਹਰਪਾਲ ਜੀ ,ਸ਼ਕਤੀ ਮਾਣਕ ਜੀ  ,ਪੇਸ਼ਕਾਰ ਅਤੇ ਗੀਤਕਾਰ ਸੱਤੀ, ਖੋਖੇਵਾਲੀਆ ,ਸਾਰੰਗ ਸਿਕੰਦਰ ਜੀ, ਸੰਗੀਤਕਾਰ ਕਾਲਿਕ ਵੈਸਟ ਜੀ  ਅਤੇ ਹੋਰ ਬਹੁਤ ਸਾਰੀਆਂ ਸਤਿਕਾਰਤ ਸ਼ਖਸ਼ੀਅਤਾਂ ਸ਼ਾਮਿਲ ਸਨ।ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਿੱਖ ਪੰਥ ਦੀ ਲਾਸਾਨੀ ਸਖਸ਼ੀਅਤ,ਗੁਰੂ ਘਰ ਦੇ ਵਜ਼ੀਰ ਸਤਿਕਾਰਯੋਗ ਗੋਲਡ ਮੈਡਲਿਸਟ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਜੀ  ਨੇ ਆਪਣੇ ਸਤਿਕਾਰਤ ਢਾਡੀ ਜਥੇ ਨਾਲ ਸੰਗਤ ਨੂੰ ਸਿੱਖੀ ਦੇ ਕੁਰਬਾਨੀਆਂ ਭਰੇ ਇਤਿਹਾਸ ਨਾਲ ਜੋੜਿਆ।

ਉਨ੍ਹਾਂ ਦੀ ਪੇਸ਼ਕਾਰੀ ਲੂ-ਕੰਡੇ ਖੜ੍ਹੇ ਕਰਨ ਵਾਲੀ ਉੱਤਮ ਅਤਿ ਉੱਤਮ ਸੀ ਜੋ ਸੰਗਤ ਨੂੰ ਮੰਤਰ ਮੁਗਧ ਕਰ ਗਈ,ਜੈਜ਼ੀ ਵੀਰੇ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਨੇ ਮਾਣਕ ਸਾਹਿਬ ਦੇ ਪਰਿਵਾਰਿਕ ਫ਼ਰਜ਼ ਪਹਿਲਾਂ ਵੀ ਬਾਖ਼ੂਬੀ ਨਿਭਾਏ ਹਨ ਅਤੇ ਹੁਣ ਵੀ ਨਿਭਾ ਰਹੇ ਹਨ,ਪਰਮਾਤਮਾ ਉਨ੍ਹਾਂ ਨੂੰ ,ਉਨ੍ਹਾਂ ਦੇ ਪਰਿਵਾਰ ਨੂੰ,ਸਾਰੀ ਟੀਮ ਨੂੰ ਅਤੇ ਮਾਣਕ ਸਾਹਿਬ ਦੇ ਪਰਿਵਾਰ ਨੂੰ ਤੰਦਰੁਸਤੀਆਂ,ਖੁਸ਼ੀਆਂ- ਸ਼ਹਾਲੀਆਂ,ਚੜ੍ਹਦੀ ਕਲਾ,ਅਤੇ ਬੁਲੰਦੀਆਂ,ਉਚਾਈਆਂ ਬਖਸ਼ਿਸ਼ ਕਰਨ। ਤੁਹਾਡਾ ਆਪਣਾ ਹਰਵਿੰਦਰ ਉਹੜਪੁਰੀ!"!

© Copyright Galactic Television & Communications Pvt. Ltd. 2026. All rights reserved.