ਜਤਿੰਦਰ ਕੌਰ ਵਧੀਆ ਅਦਾਕਾਰਾ ਦੇ ਨਾਲ ਨਾਲ ਆਪਣੇ ਜਮਾਨੇ ਦੀ ਚੰਗੀ ਗਾਇਕਾ ਵੀ ਸੀ, ਪਰ ਇਸ ਵਜ੍ਹਾ ਕਰਕੇ ਗਾਇਕੀ ਤੋਂ ਕੀਤਾ ਕਿਨਾਰਾ, ਅਖਾੜੇ ’ਚ ਮੁੰਡੇ ਨੇ ਕੀਤੀ ਸੀ ਇਹ ਹਰਕਤ

ਜਤਿੰਦਰ ਕੌਰ ਅਦਾਕਾਰਾ ਹੋਣ ਦੇ ਨਾਲ ਨਾਲ ਇੱਕ ਚੰਗੀ ਗਾਇਕਾ ਵੀ ਸਨ । ਜਿਸ ਦਾ ਖ਼ੁਲਾਸਾ ਉਹਨਾਂ ਨੇ ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਕੀਤਾ ਹੈ । ਉਹਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਇੱਕ ਨਾਮੀ ਗਾਇਕ ਨਾਲ ਦੋਗਾਣਾ ਗਾਉਂਦੇ ਸਨ ।

By  Shaminder Kaur Kaler January 19th 2026 10:00 AM

ਅਦਾਕਾਰਾ ਜਤਿੰਦਰ ਕੌਰ (Jatinder Kaur) ਅਤੇ ਮਰਹੂਮ ਅਦਾਕਾਰ ਹਰਭਜਨ ਸਿੰਘ ਜੱਬਲ ਨੇ ਆਪਣੀ ਅਦਾਕਾਰੀ ਅਤੇ ਕਮੇਡੀ ਨਾਲ ਕਈ ਦਹਾਕੇ ਪੰਜਾਬੀ ਇੰਡਸਟਰੀ ਤੇ ਰਾਜ ਕੀਤਾ ਹੈ । ਉਹਨਾਂ ਦੀ ਕਮੇਡੀ ਹਰ ਉਦਾਸ ਚਿਹਰੇ ਦੇ ਮੁਸਕਰਾਹਟ ਲੈ ਆਉਂਦੀ ਸੀ । ਬੇਸ਼ਕ ਅਦਾਕਾਰ ਹਰਭਜਨ ਸਿੰਘ ਜੱਬਲ ਦੇ ਦਿਹਾਂਤ ਕਰਕੇ ਇਹ ਜੋੜੀ ਟੁੱਟ ਗਈ । ਪਰ ਜਤਿੰਦਰ ਕੌਰ ਅੱਜ ਵੀ ਫਿਲਮਾਂ ਵਿੱਚ ਸਰਗਰਮ ਹਨ ।


ਪਰ ਕੀ ਤੁਹਾਨੂੰ ਪਤਾ ਹੈ ਕਿ ਜਤਿੰਦਰ ਕੌਰ ਅਦਾਕਾਰਾ ਹੋਣ ਦੇ ਨਾਲ ਨਾਲ ਇੱਕ ਚੰਗੀ ਗਾਇਕਾ ਵੀ ਸਨ । ਜਿਸ ਦਾ ਖ਼ੁਲਾਸਾ ਉਹਨਾਂ ਨੇ ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਕੀਤਾ ਹੈ । ਉਹਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਇੱਕ ਨਾਮੀ ਗਾਇਕ ਨਾਲ ਦੋਗਾਣਾ ਗਾਉਂਦੇ ਸਨ । ਪਰ ਇੱਕ ਸ਼ੋਅ ਦੌਰਾਨ ਉਹਨਾਂ ਨਾਲ ਇੱਕ ਅਜਿਹੀ ਘਟਨਾ ਵਾਪਰੀ ਜਿਸ ਕਰਕੇ ਉਹਨਾਂ ਨੂੰ ਗਾਇਕੀ ਤੋਂ ਕਿਨਾਰਾ ਕਰਨਾ ਪਿਆ । 

ਉਹਨਾਂ ਨੇ ਦੱਸਿਆ ਕਿ ‘ਉਹ ਕਿਸੇ ਗਾਇਕ ਨਾਲ ਵਿਆਹ ਵਿੱਚ ਅਖਾੜਾ ਲਗਾਉਣ ਗਏ ਸਨ । ਇਸ ਅਖਾੜੇ ਵਿੱਚ ਇੱਕ ਮੁੰਡਾ ਉਹਨਾਂ ਦੀ ਸਟੇਜ ਤੇ ਚੜ ਗਿਆ । ਇਸ ਤੋਂ ਬਾਅਦ ਮੁੰਡੇ ਨੇ ਮੂੰਹ ਵਿੱਚ ੧੦੦ ਰੁਪਏ ਦਾ ਨੋਟ ਪਾ ਕੇ… ਉਸ ਨੂੰ ਮੂੰਹ ਨਾਲ ਹੀ ਨੋਟ ਫੜਨ ਲਈ ਕਿਹਾ ਪਰ ਉਸ ਨੇ ਅਜਿਹਾ ਕਰਨ ਤੋਂ ਨਾਹ ਕਰ ਦਿੱਤੀ । ਜਿਸ ਤੋਂ ਉਸ ਦਾ ਪਰਮੋਟਰ ਏਨਾ ਨਰਾਜ ਹੋ ਗਿਆ ਕਿ ਪਰਮੋਟਰ ਨੇ ਉਸ ਅਖਾੜੇ ਦੇ ਪੈਸੇ ਉਸ ਨੂੰ ਨਹੀਂ ਦਿੱਤੇ । ਇਸ ਘਟਨਾ ਨੇ ਉਸ ਨੂੰ ਐਨਾ ਵਲੂਧਰਿਆ ਕਿ ਉਸ ਨੇ ਗਾਇਕੀ ਦੇ ਖੇਤਰ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ’ । ਇਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਕੀਤਾ ਸੀ।

© Copyright Galactic Television & Communications Pvt. Ltd. 2026. All rights reserved.