ਫ਼ਿਲਮ ‘ਚੜ੍ਹਦੀਕਲਾ’ ਨੂੰ ਲੈ ਕੇ ਬੋਲੇ ਬੀਬੀ ਬਿਮਲ ਕੌਰ ਖਾਲਸਾ ਦੇ ਛੋਟੇ ਪੁੱਤਰ ਜਸਵਿੰਦਰ ਸਿੰਘ ਖਾਲਸਾ, ਕਿਹਾ ਮਾਂ ਨੂੰ ਗਏ 35 ਸਾਲ ਹੋ ਗਏ… ਅੱਜ ਮੇਰੀ ਮਾਂ ‘ਤੇ ਫ਼ਿਲਮ ਬਣੀ ਤਾਂ ਕੁਝ ਲੋਕ ਕਰ ਰਹੇ ਕਿੰਤੂ ਪ੍ਰੰਤੂ
ਰੂਪੀ ਗਿੱਲ, ਐਮੀ ਵਿਰਕ ਤੇ ਹਿੰਮਤ ਸੰਧੂ ਦੀ ਫ਼ਿਲਮ ‘ਚੜਦੀਕਲਾ’ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ 29 ਮਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਪਰ ਕੁਝ ਲੋਕ ਇਸ ਫ਼ਿਲਮ ‘ਤੇ ਕਿੰਤੂ ਪ੍ਰੰਤੂ ਕਰ ਰਹੇ ਹਨ। ਮੇਰੀ ਮਾਂ ਨੂੰ ਗਏ ਹੋਏ ਪੈਂਤੀ ਸਾਲ ਹੋ ਗਏ ਹਨ ਅੱਜ ਤੱਕ ਉਨ੍ਹਾਂ ਦੇ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ, ਪਰ ਅੱਜ ਜਦੋਂ ਉਨ੍ਹਾਂ ‘ਤੇ ਇਹ ਫ਼ਿਲਮ ਬਣੀ ਹੈ ਉਸ ‘ਤੇ ਕੁਝ ਲੋਕਾਂ ਵੱਲੋਂ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਹੈ ।
ਰੂਪੀ ਗਿੱਲ, (Roopi Gill) ਐਮੀ ਵਿਰਕ ਤੇ ਹਿੰਮਤ ਸੰਧੂ ਦੀ ਫ਼ਿਲਮ ‘ਚੜਦੀਕਲਾ’ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ 29 ਮਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਪਰ ਕੁਝ ਲੋਕ ਇਸ ਫ਼ਿਲਮ ‘ਤੇ ਕਿੰਤੂ ਪ੍ਰੰਤੂ ਕਰ ਰਹੇ ਹਨ। ਮੇਰੀ ਮਾਂ ਨੂੰ ਗਏ ਹੋਏ ਪੈਂਤੀ ਸਾਲ ਹੋ ਗਏ ਹਨ ਅੱਜ ਤੱਕ ਉਨ੍ਹਾਂ ਦੇ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ, ਪਰ ਅੱਜ ਜਦੋਂ ਉਨ੍ਹਾਂ ‘ਤੇ ਇਹ ਫ਼ਿਲਮ ਬਣੀ ਹੈ ਉਸ ‘ਤੇ ਕੁਝ ਲੋਕਾਂ ਵੱਲੋਂ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਹੈ ।

ਜਦੋਂਕਿ ਇਸ ਫ਼ਿਲਮ ‘ਚ ਕੁਝ ਵੀ ਗਲਤ ਨਹੀਂ ਵਿਖਾਇਆ ਗਿਆ ਅਤੇ ਸੌ ਫੀਸਦੀ ਇਹ ਫ਼ਿਲਮ ਸੱਚੀ ਕਹਾਣੀ ‘ਤੇ ਅਧਾਰਿਤ ਹੈ।ਜਸਵਿੰਦਰ ਸਿੰਘ ਖਾਲਸਾ ਦੇ ਇਸ ਵੀਡੀਓ ਨੂੰ ਹਿੰਮਤ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਜਿਨ੍ਹਾਂ ਘਰਾਂ ਨੇ ਆਪਣੇ ਪੁੱਤ ਕੌਮ ਲਈ ਵਾਰ ਦਿੱਤੇ, ਉਹਨਾਂ ਦੇ ਦਰਦ ਨੂੰ ਚੁੱਪ ਕਰਾਉਣਾ ਇਨਸਾਫ਼ ਨਹੀਂ।

ਮੇਰੀ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਇਸ ਫ਼ਿਲਮ ਦਾ ਸਮਰਥਨ ਕਰੀਏ। “ਚੜ੍ਹਦੀਕਲਾ” ਫ਼ਿਲਮ ਮੈਂ ਖੁਦ ਵੇਖੀ ਹੈ, ਤੇ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਹਾਂ ਕਿ ਇਹ ੧੦੦% ਸੱਚੀ ਕਹਾਣੀ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਤੋੜ-ਮਰੋੜ ਜਾਂ ਗਲਤ ਪੇਸ਼ਕਾਰੀ ਨਹੀਂ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”।