ਜਸਵਿੰਦਰ ਭੱਲਾ ਦੀ ਧੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਰਸ਼ਪ੍ਰੀਤ ਭੱਲਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਜਸਵਿੰਦਰ ਭੱਲਾ ਦੀ ਧੀ ਅਰਸ਼ਪ੍ਰੀਤ ਭੱਲਾ ਦੀ ਅੱਜ ਵੈਡਿੰਗ ਐਨੀਵਰਸਰੀ ਹੈ। ਇਸ ਮੌਕੇ ਜਸਵਿੰਦਰ ਭੱਲਾ ਦੀ ਧੀ ਅਰਸ਼ਪ੍ਰੀਤ ਭੱਲਾ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਨ੍ਹਾਂ ਦੇ ਪਿਤਾ ਵੀ ਨਜ਼ਰ ਆ ਰਹੇ ਹਨ ।ਜਸਵਿੰਦਰ ਭੱਲਾ ਧੀ ਦੇ ਫੇਰਿਆਂ ਮੌਕੇ ਉਸ ਦਾ ਪੱਲਾ ਫੜਾਉਂਦੇ ਹੋਏ ਨਜ਼ਰ ਆ ਰਹੇ ਹਨ ।

By  Shaminder Kaur Kaler December 29th 2025 01:45 PM -- Updated: December 29th 2025 02:13 PM

ਜਸਵਿੰਦਰ ਭੱਲਾ (Jaswinder Bhalla) ਦੀ ਧੀ ਅਰਸ਼ਪ੍ਰੀਤ ਭੱਲਾ (Arshpreet Bhalla) ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary)ਹੈ। ਇਸ ਮੌਕੇ ‘ਤੇ ਅਰਸ਼ਪ੍ਰੀਤ ਭੱਲਾ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਨ੍ਹਾਂ ਦੇ ਪਿਤਾ ਵੀ ਨਜ਼ਰ ਆ ਰਹੇ ਹਨ ।ਜਸਵਿੰਦਰ ਭੱਲਾ ਧੀ ਦੇ ਫੇਰਿਆਂ ਮੌਕੇ ਉਸ ਦਾ ਪੱਲਾ ਫੜਾਉਂਦੇ ਹੋਏ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਰਸ਼ਪ੍ਰੀਤ ਭੱਲਾ ਨੇ ਲਿਖਿਆ “ਪੰਦਰਾਂ ਸਾਲ ਪਹਿਲਾਂ ਮੈਂ ਤੁਹਾਨੂੰ   ਤੁਹਾਨੂੰ ਚੁਣਿਆ ਸੀ, ਅਤੇ ਮੈਂ ਤੁਹਾਨੂੰ ਹਰ ਜੀਵਨ ਕਾਲ ਵਿੱਚ ਦੁਬਾਰਾ ਚੁਣਾਂਗੀ।


ਤੁਸੀਂ ਹਫੜਾ-ਦਫੜੀ ਵਿੱਚ ਮੇਰੀ ਸ਼ਾਂਤੀ, ਡਰ ਵਿੱਚ ਮੇਰਾ ਹੌਂਸਲਾ, ਅਤੇ ਕਮਜ਼ੋਰ ਮਹਿਸੂਸ ਹੋਣ 'ਤੇ ਮੇਰੀ ਤਾਕਤ ਹੋ। ਤੁਹਾਡਾ ਸਮਰਥਨ ਕੋਮਲ ਅਤੇ ਅਣਕਿਆਸਿਆ ਹੈ, ਫਿਰ ਵੀ ਤੁਹਾਡਾ ਪਿਆਰ ਮੈਨੂੰ ਬੇਅੰਤ ਘੇਰਦਾ ਹੈ। ਅੱਜ, ਮੈਂ ਉਸ ਦਿਨ ਦਾ  ਨੂੰ ਯਾਦ ਕਰਦੀ ਹਾਂ ਜਿਸ ਦਿਨ ਸਾਡੀ ਦੋਵਾਂ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਈ ਸੀ”।ਦੱਸ ਦਈਏ ਕਿ ਅਰਸ਼ਪ੍ਰੀਤ ਭੱਲਾ ਦੇ ਵਿਆਹ ਨੂੰ ਪੰਦਰਾਂ ਸਾਲ ਹੋ ਗਏ ਹਨ ।

ਅਰਸ਼ਪ੍ਰੀਤ ਦਾ ਇੱਕ ਭਰਾ ਪੁਖਰਾਜ ਭੱਲਾ ਹੈ। ਜੋ ਕਿ ਜਸਵਿੰਦਰ ਭੱਲਾ ਦਾ ਛੋਟਾ ਪੁੱਤਰ ਹੈ। ਪੁਖਰਾਜ ਭੱਲਾ ਵੀ ਆਪਣੇ ਪਿਤਾ ਦੇ ਵਾਂਗ ਵਧੀਆ ਅਦਾਕਾਰ ਹੈ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕਿਆ ਹੈ। ਪੁਖਰਾਜ ਭੱਲਾ ਨੇ ਕਈ ਵੈੱਬ ਸੀਰੀਜ਼ ‘ਚ ਵੀ ਕੰਮ ਕੀਤਾ ਹੈ ਅਤੇ ਜਲਦ ਹੀ ਪੁਖਰਾਜ ਭੱਲਾ ਹੋਰ ਵੀ ਕਈ ਪ੍ਰੋਜੈਕਟਸ ‘ਚ ਕੰਮ ਕਰਦੇ ਹੋਏ ਨਜ਼ਰ ਆਉਣਗੇ ।

© Copyright Galactic Television & Communications Pvt. Ltd. 2026. All rights reserved.