ਜਸਪਿੰਦਰ ਚੀਮਾ ਤੇ ਗੁਰਜੀਤ ਸਿੰਘ ਨੇ ਮਨਾਈ ਵੈਡਿੰਗ ਐਨੀਵਰਸਰੀ, ਕਿਊਟ ਤਸਵੀਰ ਕੀਤੀ ਸਾਂਝੀ

ਜਸਪਿੰਦਰ ਚੀਮਾ ਤੇ ਗੁਰਜੀਤ ਸਿੰਘ ਨੇ ਆਪਣੀ ਵੈਡਿੰਗ ਐਨੀਵਰਸਰੀ ਮਨਾਈ । ਦੋਵਾਂ ਦੇ ਵਿਆਹ ਨੂੰ ਦਸ ਸਾਲ ਹੋ ਚੁੱਕੇ ਹਨ । ਇਸ ਮੌਕੇ ‘ਤੇ ਜੋੜੀ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗੁਰਜੀਤ ਸਿੰਘ ਨੇ ਆਪਣੀ ਪਤਨੀ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੰਦੇ ਹੋਏ ਪਿਆਰਾ ਜਿਹਾ ਕੈਪਸ਼ਨ ਲਿਖਿਆ ।

By  Shaminder Kaur Kaler February 20th 2026 06:10 PM

ਜਸਪਿੰਦਰ ਚੀਮਾ (Jaspinder Cheema ) ਤੇ ਗੁਰਜੀਤ ਸਿੰਘ (Wedding Anniversary) ਨੇ ਆਪਣੀ ਵੈਡਿੰਗ ਐਨੀਵਰਸਰੀ ਮਨਾਈ । ਦੋਵਾਂ ਦੇ ਵਿਆਹ ਨੂੰ ਦਸ ਸਾਲ ਹੋ ਚੁੱਕੇ ਹਨ । ਇਸ ਮੌਕੇ ‘ਤੇ ਜੋੜੀ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗੁਰਜੀਤ ਸਿੰਘ ਨੇ ਆਪਣੀ ਪਤਨੀ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੰਦੇ ਹੋਏ ਪਿਆਰਾ ਜਿਹਾ ਕੈਪਸ਼ਨ ਲਿਖਿਆ “ਹੈਪੀ ਮੈਰਿਜ ਐਨੀਵਰਸਰੀ ਲਵ ਜਸਪਿੰਦਰ ਚੀਮਾ, ਧੰਨਵਾਦ ਹਮੇਸ਼ਾ ਮੇਰੀ ਸਭ ਤੋਂ ਵੱਡੀ ਤਾਕਤ ਬਣਨ ਦੇ ਲਈ ।


ਸ਼ੁਕਰ ਵਾਹਿਗੁਰੂ ਦਾ ਹਰ ਪਲ’। ਗੁਰਜੀਤ ਸਿੰਘ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਫੈਨਸ ਦੇ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।ਜਸਪਿੰਦਰ ਚੀਮਾ ਨੇ ਵੀ ਆਪਣੇ ਪਤੀ ਦੇ ਵੱਲੋਂ ਦਿੱਤੀ ਵਧਾਈ ਦਾ ਜਵਾਬ ਦਿੰਦਿਆਂ ਲਿਖਿਆ “ਵਿਆਹ ਦੀ ਦਸਵੀਂ ਐਨੀਵਰਸਰੀ ਦੀ ਵਧਾਈ ਪਾਟਨਰ, ਮੇਰਾ ਘਰ, ਮੇਰਾ ਸੰਸਾਰ। ਬਾਬਾ ਨਾਨਕ ਜੀ ਹਮੇਸ਼ਾ ਨਾਲ ਰਹਿਣ ਸਾਡੇ ਪਰਿਵਾਰ ਦੇ”।  

ਜਸਪਿੰਦਰ ਚੀਮਾ ਦਾ ਵਰਕ ਫ੍ਰੰਟ 

ਜਸਪਿੰਦਰ ਚੀਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਵੀ ਕਰ ਚੁੱਕੇ ਹਨ ।ਜਿਸ ‘ਚ ਸਾਵੀ, ਇੱਕ ਕੁੜੀ ਪੰਜਾਬ ਦੀ, ਸੈਲਿਊਟ, ਸਰਾਭਾ ਸਣੇ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਕਰ ਚੁੱਕੇ ਹਨ। 


© Copyright Galactic Television & Communications Pvt. Ltd. 2026. All rights reserved.