ਚੱਲਦੇ ਸ਼ੋਅ ਦੌਰਾਨ ਜਦੋਂ ਜੈਸਮੀਨ ਸੈਂਡਲਾਸ ਨੇ ਕਿਹਾ ‘ਪਲੀਜ਼ ਇਨ੍ਹਾਂ ਦੋ ਜਣਿਆਂ ਨੂੰ ਹਟਾਓ, ਇਹ ਕੁੜੀਆਂ ਨੂੰ….’

ਜੈਸਮੀਨ ਸੈਂਡਲਾਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਕੁੜੀਆਂ ਬਾਰੇ ਬੋਲਦੇ ਹੋਏ ਦਿਖਾਈ ਦੇ ਰਹੇ ਹਨ । ਉਨ੍ਹਾਂ ਨੇ ਸ਼ੋਅ ਦੇ ਦੌਰਾਨ ਸਿਕਓਰਿਟੀ ਨੂੰ ਕਿਹਾ ਕਿਰਪਾ ਕਰਕੇ ਇਨ੍ਹਾਂ ਦੋ ਜਣਿਆਂ ਨੂੰ ਇੱਥੋਂ ਹਟਾਓ ਇਹ ਕੁੜੀਆਂ ਨੂੰ ਤੰਗ ਕਰ ਰਹੇ ਹਨ।

By  Shaminder Kaur Kaler April 26th 2026 08:00 AM

ਜੈਸਮੀਨ ਸੈਂਡਲਾਸ (Jasmine Sandlas)  ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਕੁੜੀਆਂ ਬਾਰੇ ਬੋਲਦੇ ਹੋਏ ਦਿਖਾਈ ਦੇ ਰਹੇ ਹਨ । ਉਨ੍ਹਾਂ ਨੇ ਸ਼ੋਅ ਦੇ ਦੌਰਾਨ ਸਿਕਓਰਿਟੀ ਨੂੰ ਕਿਹਾ ਕਿਰਪਾ ਕਰਕੇ ਇਨ੍ਹਾਂ ਦੋ ਜਣਿਆਂ ਨੂੰ ਇੱਥੋਂ ਹਟਾਓ ਇਹ ਕੁੜੀਆਂ ਨੂੰ ਤੰਗ ਕਰ ਰਹੇ ਹਨ। ਜਿਸ ਤੋਂ ਬਾਅਦ ਜੈਸਮੀਨ ਨੇ ਕਿਹਾ ਕਿ ਇਨ੍ਹਾਂ ਦੋ ਕੁ ਬੰਦਿਆਂ ਕਰਕੇ ਸਾਰਾ ਮੂਡ ਖਰਾਬ ਹੋ ਜਾਂਦਾ ਹੈ ।


ਪਰ ਆਪਾਂ ਆਪਣਾ ਮੂਡ ਖਰਾਬ ਨਹੀਂ ਹੋਣ ਦੇਣਾ । ਅਸੀਂ ਉਨ੍ਹਾਂ ਨੂੰ ਹੀ ਥੋੜ੍ਹਾ ਸਾਈਡ ‘ਤੇ ਕਰ ਦੇਣਾ ਹੈ। ਜੈਸਮੀਨ ਸੈਂਡਲਾਸ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। 


ਜੈਸਮੀਨ ਸੈਂਡਲਾਸ ਦਾ ਵਰਕ ਫ੍ਰੰਟ 

ਜੈਸਮੀਨ ਸੈਂਡਲਾਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਇਨ੍ਹੀਂ ਦਿਨੀਂ ਉਹ ਆਪਣੇ ਗੀਤ ‘ਜਾਈਏ ਸੱਜਣਾ’ ਨੂੰ ਲੈ ਕੇ ਚਰਚਾ ‘ਚ ਹਨ।


ਇਹ ਗੀਤ ਫ਼ਿਲਮ ਧਰੁੰਧਰ ‘ਚ ਗਾਇਆ ਗਿਆ ਹੈ। ਜਿਸ ‘ਚ ਸਤਿੰਦਰ ਸਰਤਾਜ ਨੇ ਵੀ ਆਵਾਜ਼ ਦਿੱਤੀ ਹੈ।ਜੈਸਮੀਨ ਸੈਂਡਲਾਸ ਦਾ ਇੱਕ ਹੋਰ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ‘ਚ ਉਹ ਖੁਦ ‘ਤੇ ਪਾਣੀ ਪਾਉਂਦੇ ਹੋਏ ਨਜ਼ਰ ਆਏ ਸਨ।  

© Copyright Galactic Television & Communications Pvt. Ltd. 2026. All rights reserved.