ਜੈਸਮੀਨ ਸੈਂਡਲਾਸ ਨੂੰ ਮਿਲਿਆ ਸਨਮਾਨ, ਫੈਨਸ ਦੇ ਰਹੇ ਵਧਾਈ
ਜੈਸਮੀਨ ਸੈਂਡਲਾਸ ਨੂੰ ਸਨਮਾਨ ਮਿਲਿਆ ਹੈ। ਜਿਸ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਸਖਤ ਮਿਹਨਤ ਕਰੋ, ਆਪਣੇ ਦ੍ਰਿਸ਼ਟੀਕੋਣ 'ਤੇ ਧਿਆਨ ਕੇਂਦਰਿਤ ਕਰੋ ਅਤੇ ਪ੍ਰਾਰਥਨਾ ਕਰੋ, ਇੱਥੇ ਸੁਪਨੇ, ਲਗਨ, ਅਤੇ ਆਉਣ ਵਾਲੀ ਹਰ ਚੀਜ਼ ਹੈ”
ਜੈਸਮੀਨ ਸੈਂਡਲਾਸ ਨੂੰ ਸਨਮਾਨ ਮਿਲਿਆ ਹੈ। ਜਿਸ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਸਖਤ ਮਿਹਨਤ ਕਰੋ, ਆਪਣੇ ਦ੍ਰਿਸ਼ਟੀਕੋਣ 'ਤੇ ਧਿਆਨ ਕੇਂਦਰਿਤ ਕਰੋ ਅਤੇ ਪ੍ਰਾਰਥਨਾ ਕਰੋ, ਇੱਥੇ ਸੁਪਨੇ, ਲਗਨ, ਅਤੇ ਆਉਣ ਵਾਲੀ ਹਰ ਚੀਜ਼ ਹੈ” ।ਜੈਸਮੀਨ ਸੈਂਡਲਾਸ ਨੇ ਜਿਉਂ ਹੀ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਜੈਸਮੀਨ ਸੈਂਡਲਾਸ ਦਾ ਵਰਕ ਫ੍ਰੰਟ
ਜੈਸਮੀਨ ਸੈਂਡਲਾਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ‘ਧਰੁੰਧਰ’ ਫ਼ਿਲਮ ‘ਚ ਗਾਏ ਆਪਣੇ ਗੀਤਾਂ ਨੂੰ ਲੈ ਕੇ ਚਰਚਾ ‘ਚ ਹਨ ।ਉਨ੍ਹਾਂ ਨੇ ‘ਜਾਈਏ ਸੱਜਣਾ’ ਗੀਤ ਦੇ ਨਾਲ ਖੂਬ ਸੁਰਖੀਆਂ ਵਟੋਰੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਹਿੱਟ ਗੀਤ ਗਾਏ ਹਨ । ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਇਸੇ ਸੰਘਰਸ਼ ਦੀ ਬਦੌਲਤ ਉਨ੍ਹਾਂ ਨੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ।

ਜੈਸਮੀਨ ਸੈਂਡਲਾਸ ਦੀ ਨਿੱਜੀ ਜ਼ਿੰਦਗੀ
ਜੈਸਮੀਨ ਸੈਂਡਲਾਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸਬੰਧ ਪੰਜਾਬ ਦੇ ਦੋਆਬਾ ਖੇਤਰ ਦੇ ਨਾਲ ਹੈ ਅਤੇ ਜਲੰਧਰ ‘ਚ ਹੀ ਉਨ੍ਹਾਂ ਦਾ ਜਨਮ ਹੋਇਆ ਸੀ। ਪਰ ਜੈਸਮੀਨ ਬਹੁਤ ਛੋਟੇ ਸਨ ਜਦੋਂ ਉਹ ਆਪਣੇ ਪਰਿਵਾਰ ਸਣੇ ਵਿਦੇਸ਼ ਚਲੇ ਗਏ ਸਨ ।
_72753d702efbded937deeecf3898c0dd_1280X720.webp)
ਗਾਇਕੀ ‘ਚ ਉਨ੍ਹਾਂ ਨੂੰ ਬਹੁਤ ਰੂਚੀ ਸੀ ਅਤੇ ਉਨ੍ਹਾਂ ਦਾ ਪਹਿਲਾ ਗੀਤ ‘ਮੁਸਕਾਨ’ ਸੀ । ਜੈਸਮੀਨ ਆਪਣੇ ਜ਼ਿਆਦਾਤਰ ਗਾਣੇ ਖੁਦ ਹੀ ਲਿਖਦੀ ਹੈ। ਉਹ ਆਪਣੇ ਬੇਬਾਕ ਅੰਦਾਜ਼ ਦੇ ਲਈ ਵੀ ਜਾਣੀ ਜਾਂਦੀ ਹੈ।