ਜੈਸਮੀਨ ਸੈਂਡਲਾਸ ਨੂੰ ਉਸ ਦੀ ਟੀਮ ਦੇ ਹੀ ਮੈਂਬਰ ਨਹੀਂ ਕਰਦੇ ਸੋਸ਼ਲ ਮੀਡੀਆ ‘ਤੇ ਫਾਲੋ, ਗਾਇਕਾ ਨੇ ਵੀਡੀਓ ਕੀਤਾ ਸਾਂਝਾ

ਜੈਸਮੀਨ ਸੈਂਡਲਾਸ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਲਾਈਵ ਗੱਲਬਾਤ ਕਰ ਰਹੀ ਹੈ। ਇਸ ਦੌਰਾਨ ਉਹ ਆਪਣੇ ਟੀਮ ਮੈਂਬਰਾਂ ਨੂੰ ਕਹਿੰਦੀ ਹੈ ਕਿ ਉਹ ਲਾਈਵ ਹੈ, ਪਰ ਉਸ ਦੇ ਟੀਮ ਦੇ ਮੈਂਬਰਾਂ ਚੋਂ ਕੁਝ ਅਜਿਹੇ ਸਨ ਜੋ ਉਸ ਨੂੰ ਫਾਲੋ ਨਹੀਂ ਕਰਦੀ । ਜਿਸ ‘ਤੇ ਜੈਸਮੀਨ ਨੂੰ ਗੁੱਸਾ ਆ ਜਾਂਦਾ ਹੈ।

By  Shaminder Kaur Kaler January 27th 2026 06:03 PM

ਜੈਸਮੀਨ ਸੈਂਡਲਾਸ (Jasmine Sandlas) ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਲਾਈਵ ਗੱਲਬਾਤ ਕਰ ਰਹੀ ਹੈ। ਇਸ ਦੌਰਾਨ ਉਹ ਆਪਣੇ ਟੀਮ ਮੈਂਬਰਾਂ ਨੂੰ ਕਹਿੰਦੀ ਹੈ ਕਿ ਉਹ ਲਾਈਵ ਹੈ, ਪਰ ਉਸ ਦੇ ਟੀਮ ਦੇ ਮੈਂਬਰਾਂ ਚੋਂ ਕੁਝ ਅਜਿਹੇ ਸਨ ਜੋ ਉਸ ਨੂੰ ਫਾਲੋ ਨਹੀਂ ਕਰਦੀ । ਜਿਸ ‘ਤੇ ਜੈਸਮੀਨ ਨੂੰ ਗੁੱਸਾ ਆ ਜਾਂਦਾ ਹੈ। ਜਿਸ ਤੋਂ ਬਾਅਦ ਉਹ ਸਾਰੇ ਟੀਮ ਮੈਂਬਰਾਂ ਨੂੰ ਪੇਜ ‘ਤੇ ਫਾਲੋ ਕਰਨ ਦੇ ਲਈ ਕਹਿੰਦੇ ਹਨ।


ਆਪਣੇ ਹੱਥ ‘ਤੇ ਬਣਵਾਏ ਟੈਟੂਆਂ ਬਾਰੇ ਆਪਣੇ ਫੈਨਸ ਦੇ ਨਾਲ ਜਾਣਕਾਰੀ ਸਾਂਝੀ ਕਰਦੀ ਹੈ। ਜੈਸਮੀਨ ਸੈਂਡਲਾਸ ਆਪਣੇ ਹੋਣ ਵਾਲੇ ਸ਼ੋਅ ਦੇ ਬਾਰੇ ਵੀ ਜਾਣਕਾਰੀ ਦਿੰਦੀ ਹੋਈ ਨਜ਼ਰ ਆਉਂਦੀ ਹੈ। ਸੋਸ਼ਲ ਮੀਡੀਆ ਤੇ ਜੈਸਮੀਨ ਸੈਂਡਲਾਸ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 


ਜੈਸਮੀਨ ਸੈਂਡਲਾਸ ਦਾ ਵਰਕ ਫ੍ਰੰਟ 

ਜੈਸਮੀਨ ਸੈਂਡਲਾਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਪਿਛਲੇ ਕਈ ਸਾਲਾਂ ਤੋਂ ਜੈਸਮੀਨ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ। ਜਿਸ ‘ਚ ਬੰਬ ਜੱਟ, ਸਿੱਪ ਸਿੱਪ, ਹੁਸਨ ਮੁਕਾਬਲਾ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ।


© Copyright Galactic Television & Communications Pvt. Ltd. 2026. All rights reserved.