ਪੀਰ ਬਾਬਾ ਦੀ ਦਰਗਾਹ ‘ਤੇ ਜੈਸਮੀਨ ਜੱਸੀ ਤੇ ਦੀਪ ਢਿੱਲੋਂ ਨੇ ਟੇਕਿਆ ਮੱਥਾ, ਵੀਡੀਓ ਹੋ ਰਿਹਾ ਵਾਇਰਲ

ਜੈਸਮੀਨ ਜੱਸੀ ਤੇ ਦੀਪ ਢਿੱਲੋਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਬੀਤੇ ਦਿਨੀਂ ਹੀ ਗਾਇਕਾ ਨੇ ਯੋਗਾ ਡੇਅ ‘ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਸ ਤੋਂ ਬਾਅਦ ਹੁਣ ਗਾਇਕਾ ਤੇ ਉਸ ਦੇ ਪਤੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

By  Shaminder Kaur Kaler June 25th 2026 08:21 AM -- Updated: June 25th 2026 08:23 AM

ਜੈਸਮੀਨ ਜੱਸੀ ਤੇ ਦੀਪ ਢਿੱਲੋਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਬੀਤੇ ਦਿਨੀਂ ਹੀ ਗਾਇਕਾ ਨੇ ਯੋਗਾ ਡੇਅ ‘ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਸ ਤੋਂ ਬਾਅਦ ਹੁਣ ਗਾਇਕਾ ਤੇ ਉਸ ਦੇ ਪਤੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਪੀਰ ਬਾਬਾ ਦੀ ਦਰਗਾਹ ‘ਤੇ ਮੱਥਾ ਟੇਕਦੇ ਹੋੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ਤੇ ਦੋਵਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।


ਦੀਪ ਢਿੱਲੋਂ ਤੇ ਜੈਸਮੀਨ ਜੱਸੀ ਦਾ ਵਰਕ ਫ੍ਰੰਟ 

ਜੈਸਮੀਨ ਜੱਸੀ ਤੇ ਦੀਪ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਇਹ ਜੋੜੀ ਦਰਸ਼ਕਾਂ ਦਾ ਮਨੋਰੰਜਨ ਕਰਦੀ ਆ ਰਹੀ ਹੈ। ਦੋਵਾਂ ਦੀ ਮੁਲਾਕਾਤ ਵੀ ਇੱਕਠਿਆਂ ਕੰਮ ਕਰਨ ਦੇ ਦੌਰਾਨ ਹੀ ਹੋਈ ਸੀ । ਜਿਸ ਤੋਂ ਬਾਅਦ ਇਹ ਜੋੜੀ ਇੰਡਸਟਰੀ ਦੀ ਮਸ਼ਹੂਰ ਡਿਊਟ ਜੋੜੀ ਬਣ ਗਈ ਸੀ ।ਇੰਡਸਟਰੀ ‘ਚ ਇੱਕਠਿਆਂ ਕੰਮ ਕਰਦਿਆਂ ਕਰਦਿਆਂ ਦੋਨਾਂ ‘ਚ ਦੋਸਤੀ ਵਧੀ ਅਤੇ ਇਹ ਦੋਸਤੀ ਪਿਆਰ ‘ਚ ਬਦਲ ਗਈ । ਦੋਨਾਂ ਨੇ ਕੁਝ ਸਾਲ ਬਾਅਦ ਹੀ ਵਿਆਹ ਕਰਵਾ ਲਿਆ ਸੀ। 

© Copyright Galactic Television & Communications Pvt. Ltd. 2026. All rights reserved.