ਆਪਣੀ ਭੈਣ ਜਸਲੀਨ ਦੀ ਹਾਲਤ ਵੇਖ ਕੇ ਆਪਾ ਗੁਆ ਬੈਠਾ ਸੀ ਜਸਕੀਰਤ, ਜਾਣੋ ਕੌਣ ਹੈ ਜਸਲੀਨ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ

ਆਦਿਤਆ ਧਰ ਦੀ ‘ਧੁਰੰਧਰ-2’ ‘ਚ ਰਣਵੀਰ ਸਿੰਘ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋ ਰਹੀ ਹੈ। ਜਿਸ ਨੇ ਹਮਜ਼ਾ ਅਲੀ ਦਾ ਕਿਰਦਾਰ ਨਿਭਾਇਆ ਹੈ। ਇਸ ਦੇ ਨਾਲ ਹੀ ਜਸਕੀਰਤ ਦੀ ਭੈਣ ਦਾ ਕਿਰਦਾਰ ਨਿਭਾਉਣ ਵਾਲੀ ਪਰੀ ਪੰਧੇਰ ਵੀ ਚਰਚਾ ‘ਚ ਆ ਗਈ ਹੈ। ਜਿਸ ਨੇ ਜਸਕੀਰਤ ਦੀ ਭੈਣ ਜਸਲੀਨ ਦਾ ਕਿਰਦਾਰ ਨਿਭਾਇਆ ਹੈ।ਦੋਨਾਂ ਦਾ ਇੱਕ ਬੇਹਦ ਭਾਵੁਕ ਕਰ ਦੇਣ ਵਾਲਾ ਸੀਨ ਵੀ ਫ਼ਿਲਮ ‘ਚ ਹੈ।

By  Shaminder Kaur Kaler March 23rd 2026 02:14 PM

ਪਰੀ ਪੰਧੇਰ ਪੰਜਾਬੀ ਫ਼ਿਲਮਾਂ ਤੇ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆਉਣ ਵਾਲੀ ਇਸ ਅਦਾਕਾਰਾ ਨੇ ਧਰੁੰਧਰ-੨ ‘ਚ ਜਸਕੀਰਤ ਦੀ ਭੈਣ ਦਾ ਕਿਰਦਾਰ ਨਿਭਾਇਆ ਹੈ। ਪਰੀ ਪੰਧੇਰ ਨੇ ਰਣਵੀਰ ਤੇ ਉਨ੍ਹਾਂ ਦੀ ਟੀਮ ਨਾਲ ਕੀਤੇ ਕੰਮ ਬਾਰੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਹੈ।ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਕਿਰਦਾਰ ਦੇ ਨਾਲ ਜੁੜੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪਰੀ ਪੰਧੇਰ ਜ਼ਖਮੀ ਹਾਲਤ ‘ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਇਹ ਸੀਨ ਪਰਫਾਰਮ ਕਰਕੇ ਮੈਨੂੰ ਸੱਚੀ ਬਹੁਤ ਮਾਣ ਮਹਿਸੂਸ ਹੋਇਆ ਆਪਣੇ ਆਪ ‘ਤੇ । ਮੈਨੂੰ ਖੁਦ ਦੀ ਹੀ ਪਛਾਣ ਨਹੀਂ ਸੀ ਆ ਰਹੀ ਕਿ ਇਹ ਮੈਂ ਹੀ ਹਾਂ।ਡਰ ਆ ਰਿਹਾ ਸੀ ਵੇਖ ਕੇ ਪਰ ਵਾਹਿਗੁਰੂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਅਤੇ ਇਸ ਫ਼ਿਲਮ ਦਾ ਹਿੱਸਾ ਬਣ ਕੇ ਮੈਂ ਬਹੁਤ ਖੁਸ਼ ਹਾਂ’।ਆਓ ਅਸੀਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਪਰੀ ਪੰਧੇਰ ਹੈ ਕੌਣ ?  


ਜਸਕੀਰਤ ਰੰਗੀ ਦੀ ਭੈਣ ਜਸਲੀਨ  

ਆਦਿਤਆ ਧਰ ਦੀ ‘ਧੁਰੰਧਰ-2’ ‘ਚ ਰਣਵੀਰ ਸਿੰਘ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋ ਰਹੀ ਹੈ। ਜਿਸ ਨੇ ਹਮਜ਼ਾ ਅਲੀ ਦਾ ਕਿਰਦਾਰ ਨਿਭਾਇਆ ਹੈ। ਇਸ ਦੇ ਨਾਲ ਹੀ ਜਸਕੀਰਤ ਦੀ ਭੈਣ ਦਾ ਕਿਰਦਾਰ ਨਿਭਾਉਣ ਵਾਲੀ ਪਰੀ ਪੰਧੇਰ ਵੀ ਚਰਚਾ ‘ਚ ਆ ਗਈ ਹੈ। ਜਿਸ ਨੇ ਜਸਕੀਰਤ ਦੀ ਭੈਣ ਜਸਲੀਨ ਦਾ ਕਿਰਦਾਰ ਨਿਭਾਇਆ ਹੈ।ਦੋਨਾਂ ਦਾ ਇੱਕ ਬੇਹਦ ਭਾਵੁਕ ਕਰ ਦੇਣ ਵਾਲਾ ਸੀਨ ਵੀ ਫ਼ਿਲਮ ‘ਚ ਹੈ। ਜਿਸ ਨੂੰ ਵੇਖ ਕੇ ਦਰਸ਼ਕ ਵੀ ਰੋ ਪੈਂਦੇ ਹਨ। ਜਸਕੀਰਤ ਦੀ ਭੈਣ ਜਸਲੀਨ ਆਪਣੇ ਭਰਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਅਤੇ ਘਰ ‘ਚ ਜਸਲੀਨ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹੁੰਦੀਆਂ ਹਨ। ਜਸਕੀਰਤ ਵੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਤੇ ਸਾਰੀਆਂ ਜਿੰਮੇਵਾਰੀਆਂ ਸੰਭਾਲ ਰਿਹਾ ਹੁੰਦਾ ਹੈ। ਪਰ ਇਸੇ ਦੌਰਾਨ ਕੁਝ ਅਜਿਹਾ ਹੁੰਦਾ ਹੈ ਕਿ ਉਸ ਦੀ ਦੁਨੀਆ ਹੀ ਬਦਲ ਜਾਂਦੀ ਹੈ। ਉਸ ਦੀ ਭੈਣ ਨੂੰ ਕੋਈ ਸਿਆਸੀ ਆਗੂ ਅਗਵਾ ਕਰਵਾ ਲੈਂਦਾ ਹੈ।ਜਿਸ ਤੋਂ ਬਾਅਦ ਜਸਕੀਰਤ ਦੀ ਪੂਰੀ ਦੁਨੀਆ ਉੱਜੜ ਜਾਂਦੀ ਹੈ। 


 ਕੌਣ ਹੈ ਪਰੀ ਪੰਧੇਰ 

ਜਸਕੀਰਤ ਦੀ ਭੈਣ ਜਸਲੀਨ ਦਾ ਕਿਰਦਾਰ ਕਿਸ ਨੇ ਨਿਭਾਇਆ ਇਹ ਜਾਨਣ ਦੇ ਲਈ ਹਰ ਕੋਈ ਉਤਸੁਕ ਹੈ।ਪਰੀ ਪੰਧੇਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਅਤੇ ਅਦਾਕਾਰਾ ਕੀਤੀ ਸੀ ਅਤੇ ਧਰੁੰਧਰ -੨ ‘ਚ ਉਸ  ਨੇ ਬਾਲੀਵੁੱਡ ‘ਚ ਆਪਣੀ ਸ਼ੁਰੂਆਤ ਕੀਤੀ ਹੈ।ਇਸ ਕਿਰਦਾਰ ‘ਚ ਉਸ ਨੇ ਪੂਰੀ ਜਾਨ ਫੂਕ ਦਿੱਤੀ ਹੈ ਅਤੇ ਇਸ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।  

© Copyright Galactic Television & Communications Pvt. Ltd. 2026. All rights reserved.