ਜਸਬੀਰ ਜੱਸੀ ਭੈਣ ਰੁਪਿੰਦਰ ਰੂਪੀ ਦੇ ਘਰ ਪਹੁੰਚੇ, ਅਦਾਕਾਰਾ ਨੇ ਇਸ ਤਰ੍ਹਾਂ ਕੀਤਾ ਸੁਆਗਤ
ਜਸਬੀਰ ਜੱਸੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਰੁਪਿੰਦਰ ਰੂਪੀ ਦੇ ਘਰ 'ਚ ਗਏ ਹੋਏ ਹਨ । ਅਦਾਕਾਰਾ aੁਨ੍ਹਾਂ ਦੇ ਲਈ ਦਾਲ,ਸਬਜ਼ੀ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ ।ਜਿਸ ਤੋਂ ਬਾਅਦ ਜਸਬੀਰ ਜੱਸੀ ਰੁਪਿੰਦਰ ਰੂਪੀ ਦੇ ਨਾਲ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ "ਰੂਪੀ ਭੈਣ ਕਹਿੰਦੀ ਸ਼ੋਅ ਤੋਂ ਬਾਅਦ ਤੁਸੀਂ ਰੋਟੀ ਕਿੱਥੇ ਖਾਓਗੇ ।
ਜਸਬੀਰ ਜੱਸੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਰੁਪਿੰਦਰ ਰੂਪੀ ਦੇ ਘਰ 'ਚ ਗਏ ਹੋਏ ਹਨ । ਅਦਾਕਾਰਾ aੁਨ੍ਹਾਂ ਦੇ ਲਈ ਦਾਲ,ਸਬਜ਼ੀ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ ।ਜਿਸ ਤੋਂ ਬਾਅਦ ਜਸਬੀਰ ਜੱਸੀ ਰੁਪਿੰਦਰ ਰੂਪੀ ਦੇ ਨਾਲ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ "ਰੂਪੀ ਭੈਣ ਕਹਿੰਦੀ ਸ਼ੋਅ ਤੋਂ ਬਾਅਦ ਤੁਸੀਂ ਰੋਟੀ ਕਿੱਥੇ ਖਾਓਗੇ ।ਆਪਣੇ ਹੱਥਾਂ ਨਾਲ ਦਾਲ ਸਬਜ਼ੀ ਪਰੌਂਠੇ ਸ਼ੋਅ ਮੁੱਕਣ ਤੋਂ ਪਹਿਲਾਂ ਈ ਭੇਜ ਦਿੱਤੇ ਧੰਨਵਾਦ ਭੈਣੇ, ਭੁਪਿੰਦਰ ਬਰਨਾਲਾ ਸਿੰਘਾਂ ਮਿਹਰਬਾਨੀ"।
_e8e0af46e9a6b7da83e9d667129a733e_1280X720.webp)
ਇਸ ਵੀਡੀਓ 'ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਰੁਪਿੰਦਰ ਰੂਪੀ ਤੇ ਜਸਬੀਰ ਜੱਸੀ ਦਾ ਬਹੁਤ ਜ਼ਿਆਦਾ ਪਿਆਰ ਹੈ ਅਤੇ ਅਦਾਕਾਰਾ ਨੂੰ ਜਸਬੀਰ ਜੱਸੀ ਆਪਣੀ ਭੈਣ ਮੰਨਦੇ ਹਨ । ਸੋਸ਼ਲ ਮੀਡੀਆ ਤੇ ਦੋਵਾਂ ਦਾ ਇਹ ਵੀਡੀਓ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ 'ਤੇ ਰਿਐਕਸ਼ਨ ਦੇ ਰਹੇ ਹਨ।

ਰੁਪਿੰਦਰ ਰੂਪੀ ਦਾ ਵਰਕ ਫ੍ਰੰਟ
ਰੁਪਿੰਦਰ ਰੂਪੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ 'ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਫ਼ਿਲਮਾਂ 'ਚ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਕਈ ਗੀਤਾਂ 'ਚ ਬਤੌਰ ਮਾਡਲ ਵੀ ਕੰਮ ਕੀਤਾ ਹੈ।