ਕਰਮਜੀਤ ਅਨਮੋਲ ਦੀ ਜਸਬੀਰ ਜੱਸੀ ਨੇ ਕੀਤੀ ਤਾਰੀਫ਼, ਕਿਹਾ ਯਾਰੀ ਨਿਭਾਉਣੀ ਕੋਈ ਕਰਮਜੀਤ ਅਨਮੋਲ ਤੋਂ ਸਿੱਖੇ
ਜਸਬੀਰ ਜੱਸੀ ਤੇ ਕਰਮਜੀਤ ਅਨਮੋਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਜਸਬੀਰ ਜੱਸੀ ਤੇ ਕਰਮਜੀਤ ਅਨਮੋਲ ਕਿਤੇ ਬੈਠੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਤੇ ਜਸਬੀਰ ਜੱਸੀ ਨੇ ਕਿਹਾ ਲਿਖਿਆ ‘ਯਾਰੀ ਨਿਭਾਉਣੀ ਤਾਂ ਕੋਈ ਕਰਮਜੀਤ ਅਨਮੋਲ ਤੋਂ ਸਿੱਖੇ ।
ਜਸਬੀਰ ਜੱਸੀ ਤੇ ਕਰਮਜੀਤ ਅਨਮੋਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਜਸਬੀਰ ਜੱਸੀ ਤੇ ਕਰਮਜੀਤ ਅਨਮੋਲ ਕਿਤੇ ਬੈਠੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਤੇ ਜਸਬੀਰ ਜੱਸੀ ਨੇ ਕਿਹਾ ਲਿਖਿਆ ‘ਯਾਰੀ ਨਿਭਾਉਣੀ ਤਾਂ ਕੋਈ ਕਰਮਜੀਤ ਅਨਮੋਲ ਤੋਂ ਸਿੱਖੇ ।ਅਹਿਸਾਨ ਵੀ ਕਰਤਾ ਤੇ ਸਾਨੂੰ ਮਹਿਸੂਸ ਵੀ ਨਹੀਂ ਹੋਣ ਦਿੱਤਾ।ਕਹਿੰਦਾ ਪੰਜਾਬ ਲਈ ਫ਼ਿਲਮ ਬਣਾ ਰਹੇ ਹਾਂ ਤਾਂ ਪੰਜਾਬ ਦੇ ਲਈ ਜਾਨ ਵੀ ਹਾਜ਼ਰ ਆ’। ਕਰਮਜੀਤ ਅਨਮੋਲ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

ਕਰਮਜੀਤ ਅਨਮੋਲ ਦਾ ਵਰਕ ਫ੍ਰੰਟ
ਕਰਮਜੀਤ ਅਨਮੋਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਤੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।
_e8e0af46e9a6b7da83e9d667129a733e_1280X720.webp)
ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮੇਡੀ ਕਿਰਦਾਰ ਹੋਣ ਜਾਂ ਫਿਰ ਨੈਗਟਿਵ ਕਿਰਦਾਰ ਨਿਭਾਉਣੇ ਹੋਣ । ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫਿੱਟ ਬੈਠਦੇ ਹਨ। ਕਰਮਜੀਤ ਅਨਮੋਲ ਜਿੱਥੇ ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ, ਉੱਥੇ ਹੀ ਆਪਣੇ ਵਧੀਆ ਸੁਭਾਅ ਦੇ ਲਈ ਵੀ ਮਸ਼ਹੂਰ ਹਨ।