ਜਸਬੀਰ ਜੱਸੀ ਨੇ ਮੁਹੰਮਦ ਸਦੀਕ ਦੀ ਗਾਇਕੀ ਦੀ ਕੀਤੀ ਤਾਰੀਫ

ਮੁਹੰਮਦ ਸਦੀਕ ਦੀ ਪਰਫਾਰਮੈਂਸ ਨੂੰ ਵੇਖ ਕੇ ਜਸਬੀਰ ਜੱਸੀ ਨੇ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸਾਦਿਕ ਸਾਬ ਨੂੰ ਜਦੋਂ ਵੀ ਮੈਂ ਪਰਫਾਰਮ ਕਰਦਿਆਂ ਵੇਖਿਆ ਪਹਿਲਾਂ ਨਾਲੋਂ ਜ਼ਿਆਦਾ ਨਿੱਤਰ ਕੇ ਪਾਲਿਸ਼ਡ ਪਰਫਾਰਮੈਂਸ ਹੁੰਦੀ ਆ।

By  Shaminder Kaur Kaler March 31st 2026 10:09 AM

ਬੀਤੇ ਦਿਨੀਂ ਸੀਐੱਮ ਭਗਵੰਤ ਮਾਨ ਦੀ ਧੀ ਦਾ ਜਨਮ ਦਿਨ ਸੀ ਇਸ ਮੌਕੇ ‘ਤੇ ਕਈ ਪੰਜਾਬੀ ਕਲਾਕਾਰਾਂ ਨੇ ਰੌਣਕਾਂ ਲਗਾਈਆਂ। ਕੁਲਵਿੰਦਰ ਬਿੱਲਾ, ਜਸਬੀਰ ਜੱਸੀ ਸਣੇ ਕਈ ਕਲਾਕਾਰ ਇਸ ਮੌਕੇ ਮੌਜੂਦ ਸਨ । ਮੁਹੰਮਦ ਸਦੀਕ ਤੇ ਕੁਲਵਿੰਦਰ ਬਿੱਲਾ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ।ਇਸ ਤੋਂ ਇਲਾਵਾ ਬਿੰਨੂ ਢਿੱਲੋਂ, ਰਣਜੀਤ ਬਾਵਾ, ਐਮੀ ਵਿਰਕ ਵੀ ਮੌਜੂਦ ਰਹੇ ।


ਮੁਹੰਮਦ ਸਦੀਕ ਦੀ ਪਰਫਾਰਮੈਂਸ ਨੂੰ ਵੇਖ ਕੇ ਜਸਬੀਰ ਜੱਸੀ ਨੇ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸਾਦਿਕ ਸਾਬ ਨੂੰ ਜਦੋਂ ਵੀ ਮੈਂ ਪਰਫਾਰਮ ਕਰਦਿਆਂ ਵੇਖਿਆ ਪਹਿਲਾਂ ਨਾਲੋਂ ਜ਼ਿਆਦਾ ਨਿੱਤਰ ਕੇ ਪਾਲਿਸ਼ਡ ਪਰਫਾਰਮੈਂਸ ਹੁੰਦੀ ਆ। ਬੀਤੀ ਰਾਤ ਬਹੁਤ ਵਧੀਆ ਸੀਐੱਮ ਸਾਬ ਦੀ ਧੀ ਇਨਾਇਤ ਦੇ ਜਨਮ ਦਿਨ ‘ਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਲਵਿੰਦਰ ਬਿੱਲਾ ਦੇ ਬੈਂਡ ਦੀ ਵੀ ਤਾਰੀਫ ਕੀਤੀ ਹੈ।


ਜਸਬੀਰ ਜੱਸੀ ਦਾ ਵਰਕ ਫ੍ਰੰਟ 

ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਜਸਬੀਰ ਜੱਸੀ ਨੇ ਕੁਝ ਕੁ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਸਰਾਹਿਆ ਗਿਆ ਹੈ।  

 

© Copyright Galactic Television & Communications Pvt. Ltd. 2026. All rights reserved.