ਜਸਬੀਰ ਜੱਸੀ ਨੇ ਰਾਜਾ ਰਣਧੀਰ ਸਿੰਘ ਦੇ ਦਿਹਾਂਤ ‘ਤੇ ਜਤਾਇਆ ਸੋਗ, ਕੈਪਟਨ ਅਮਰਿੰਦਰ ਸਿੰਘ ਦੇ ਸਨ ਛੋਟੇ ਭਰਾ

ਬੀਤੇ ਦਿਨ ਰਾਜਾ ਰਣਧੀਰ ਸਿੰਘ ਜੀ ਦਾ ਦਿਹਾਂਤ ਹੋ ਗਿਆ। ਉਹ ਕੈਪਟਨ ਅਮਰਿੰਦਰ ਸਿੰਘ ਦੇ ਛੋਟੇ ਭਰਾ ਸਨ ਅਤੇ ਉਨ੍ਹਾਂ ਦੇ ਦਿਹਾਂਤ ‘ਤੇ ਸਿਆਸਤ, ਕਲਾ ਅਤੇ ਧਾਰਮਿਕ ਖੇਤਰ ਦੀਆਂ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਗਾਇਕ ਜਸਬੀਰ ਜੱਸੀ ਨੇ ਵੀ ਇੱਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਜਤਾਇਆ ਹੈ।

By  Shaminder Kaur Kaler May 28th 2026 11:40 AM

ਬੀਤੇ ਦਿਨ ਰਾਜਾ ਰਣਧੀਰ ਸਿੰਘ ਜੀ ਦਾ ਦਿਹਾਂਤ ਹੋ ਗਿਆ। ਉਹ ਕੈਪਟਨ ਅਮਰਿੰਦਰ ਸਿੰਘ ਦੇ ਛੋਟੇ ਭਰਾ ਸਨ ਅਤੇ ਉਨ੍ਹਾਂ ਦੇ ਦਿਹਾਂਤ ‘ਤੇ ਸਿਆਸਤ, ਕਲਾ ਅਤੇ ਧਾਰਮਿਕ ਖੇਤਰ ਦੀਆਂ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਗਾਇਕ ਜਸਬੀਰ ਜੱਸੀ ਨੇ ਵੀ ਇੱਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਜਤਾਇਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਰਾਜਾ ਰਣਧੀਰ ਸਿੰਘ ਜੀ ਨਾਲ ਜ਼ਿੰਦਗੀ ਦਾ ਖ਼ਾਸ ਵਕਤ ਬਿਤਾਇਆ।


ਖੇਡਾਂ,ਸੰਗੀਤ, ਰਾਜਨੀਤੀ ਤੇ ਜ਼ਿੰਦਗੀ ਦੇ ਮਾਸਟਰ ਸਨ ਰਾਜਾ ਸਾਬ।ਅਲਵਿਦਾ ਕਹਿਣ ਨੂੰ ਜੀ ਨਹੀਂ ਕਰਦਾ ਰਾਜਾ ਸਾਬ”। ਜਿਉਂ ਹੀ ਜਸਬੀਰ ਜੱਸੀ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਹਰ ਕਿਸੇ ਨੇ ਉਨ੍ਹਾਂ ਦੇ ਦਿਹਾਂਤ ‘ਤੇ ਅਫਸੋਸ ਜਤਾਇਆ । ਦੱਸ ਦਈਏ ਕਿ ਰਣਧੀਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਛੋਟੇ ਭਰਾ ਸਨ । ਜਸਬੀਰ ਜੱਸੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਦੇ ਵਿਆਹ ‘ਤੇ ਪਰਫਾਰਮ ਵੀ ਕੀਤਾ ਸੀ ਅਤੇ ਇਸੇ ਦੌਰਾਨ ਰਾਜਾ ਰਣਧੀਰ ਸਿੰਘ ਉਨ੍ਹਾਂ ਦੇ ਗੀਤਾਂ ਤੇ ਥਿਰਕੇ ਵੀ ਸਨ। 

ਜਸਬੀਰ ਜੱਸੀ ਦਾ ਵਰਕ ਫ੍ਰੰਟ 

ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਜਲਦ ਹੀ ਜਸਬੀਰ ਜੱਸੀ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ। ਜਿਸ ਦੀ ਸ਼ੂਟਿੰਗ ‘ਚ ਉਹ ਪਿਛਲੇ ਕਈ ਦਿਨਾਂ ਤੋਂ ਰੁੱਝੇ ਹੋਏ ਹਨ। 


© Copyright Galactic Television & Communications Pvt. Ltd. 2026. All rights reserved.