ਜਗਜੀਤ ਸੰਧੂ ਕਹਿੰਦਾ “ਬਦਮਾਸ਼ੀ ਕਰਨੀ ਕਿਹੜੀ ਸੌਖੀ ਆ,ਖਰਚਾ ਈ ਬਾਹਲਾ ਹੋ ਜਾਂਦਾ”

ਜਗਜੀਤ ਸੰਧੂ ਆਪਣੀ ਨਵੀਂ ਫ਼ਿਲਮ ‘ਬੇਬੇ ਮੈਂ ਬਦਮਾਸ਼ ਬਣੂੰਗਾ’ ਦੇ ਨਾਲ ਜਲਦ ਹੀ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਜੋ ਕਿ ਬਹੁਤ ਹੀ ਜ਼ਿਆਦਾ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ।

By  Shaminder Kaur Kaler January 31st 2026 04:52 PM

ਜਗਜੀਤ ਸੰਧੂ ਆਪਣੀ ਨਵੀਂ ਫ਼ਿਲਮ ‘ਬੇਬੇ ਮੈਂ ਬਦਮਾਸ਼ ਬਣੂੰਗਾ’ (Bebe Main Badmash Banuga)ਦੇ ਨਾਲ ਜਲਦ ਹੀ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਜੋ ਕਿ ਬਹੁਤ ਹੀ ਜ਼ਿਆਦਾ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ । ਜਿਵੇਂ ਕਿ ਇਸ ਫ਼ਿਲਮ ਦੇ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ ਫ਼ਿਲਮ ‘ਚ ਜਗਜੀਤ ਸੰਧੂ ਬਦਮਾਸ਼ੀ ਕਰਦੇ ਹੋਏ ਨਜ਼ਰ ਆਉਣਗੇ ।ਇਸ ਦੇ ਨਾਲ ਹੀ ਅਦਾਕਾਰ ਫ਼ਿਲਮ ‘ਚ ਆਪਣੇ ਕਾਮੇਡੀ ਪੰਚਸ ਦੇ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਵੀ ਪਾਉਣਗੇ । ਫ਼ਿਲਮ ‘ਚ ਜਗਜੀਤ ਸੰਧੂ ਦੇ ਨਾਲ ਅਵੀਰਾ ਸਿੰਘ ਨਜ਼ਰ ਆਏਗੀ।


ਇਸ ਤੋਂ ਇਲਾਵਾ ਆਸ਼ੀਸ਼ ਦੁੱਗਲ, ਸੰਜੂ ਸੋਲੰਕੀ, ਪਰਮਵੀਰ ਸਿੰਘ, ਸਤਵੰਤ ਕੌਰ, ਇੱਕਤਾਰ ਸਿੰਘ ਸਣੇ ਹਰ ਕਈ ਕਲਾਕਾਰ ਵੀ ਦਿਖਾਈ ਦੇਣਗੇ ।ਫ਼ਿਲਮ ਦੀ ਕਹਾਣੀ ਅਤੇ ਡਾਇਰੈਕਸ਼ਨ ਸੁਖਮਿੰਦਰ ਧੰਜਲ ਦੇ ਵੱਲੋਂ ਕੀਤੀ ਗਈ ਹੈ। ਜਗਜੀਤ ਸੰਧੂ ਫ਼ਿਲਮ ਦੇ ਮੁੱਖ ਕਿਰਦਾਰ ‘ਚ ਦਿਖਾਈ ਦੇਣਗੇ ।


ਜੋ ਕਾਲਜ ‘ਚ ਆਪਣੇ ਜਮਾਤੀਆਂ ਦੇ ਵੱਲੋਂ ਕੀਤੇ ਮਜ਼ਾਕ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਥੱਕ ਹਾਰ ਕੇ ਪੜ੍ਹਨ ਦੀ ਬਜਾਏ ਬਦਮਾਸ਼ੀ ਦੇ ਰਾਹ ਤੇ ਤੁਰ ਪੈਂਦੇ ਨੇ ਅਤੇ ਕਿਸੇ ਵੱਡੇ ਬਦਮਾਸ਼ ਤੋਂ ਬਦਮਾਸ਼ੀ ਦੇ ਗੁਰ ਸਿੱਖਣ ਦੇ ਲਈ ਪਹੁੰਚਦੇ ਹਨ ।


ਫਿਰ ਸ਼ੁਰੂ ਹੁੰਦਾ ਹੈ ਜਗਜੀਤ ਸੰਧੂ ਦੀ ਬਦਮਾਸ਼ੀ ਦਾ ਸਫਰ…ਜਿਸ ‘ਚ ਉਹ ਬਦਮਾਸ਼ੀ ਦੇ ਨਾਲ-ਨਾਲ ਦਰਸ਼ਕਾਂ ਨੂੰ ਹਸਾਉਂਦੇ ਦਿਖਾਈ ਦੇਣਗੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਹ ਫ਼ਿਲਮ ਸੁਫ਼ਨਾ ‘ਚ ਨਿਭਾਏ ਭੋਲੇ ਦੇ ਕਿਰਦਾਰ ਦੇ ਨਾਲ ਚਰਚਾ ‘ਚ ਆਏ ਸਨ। 

© Copyright Galactic Television & Communications Pvt. Ltd. 2026. All rights reserved.