ਮਨਕਿਰਤ ਔਲਖ ਦੇ ਸ਼ੋਅ ‘ਚ ਹੋਈ ਆਈ ਫੋਨ ਦੀ ਬਰਸਾਤ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਮਨਕਿਰਤ ਔਲਖ ਦਾ ਬੀਤੇ ਦਿਨ ਇੱਕ ਸ਼ੋਅ ਹੋਇਆ । ਇਸ ਸ਼ੋਅ ‘ਚ ਆਈਫੋਨ ਦੀ ਬਰਸਾਤ ਹੋਈ।ਸੁਣਨ ‘ਚ ਤੁਹਾਨੂੰ ਇਹ ਗੱਲ ਸ਼ਾਇਦ ਥੋੜ੍ਹੀ ਅਜੀਬ ਲੱਗੇ। ਪਰ ਇਹ ਗੱਲ ਹੈ ਬਿਲਕੁਲ ਸੱਚ । ਜੀ ਹਾਂ ਮਨਕਿਰਤ ਔਲਖ ਨੇ ਸ਼ੋਅ ‘ਚ ਆਈਫੋਨ ਵੰਡੇ । ਜਿਸ ਨੂੰ ਉਨ੍ਹਾਂ ਦਾ ਇੱਕ ਦੋਸਤ ਲੈ ਕੇ ਆਇਆ ਸੀ ।

By  Shaminder Kaur Kaler January 2nd 2026 02:44 PM

ਮਨਕਿਰਤ ਔਲਖ (Mankirt Aulakh) ਦਾ ਬੀਤੇ ਦਿਨ ਇੱਕ ਸ਼ੋਅ ਹੋਇਆ । ਇਸ ਸ਼ੋਅ ‘ਚ ਆਈਫੋਨ ਦੀ ਬਰਸਾਤ ਹੋਈ।ਸੁਣਨ ‘ਚ ਤੁਹਾਨੂੰ ਇਹ ਗੱਲ ਸ਼ਾਇਦ ਥੋੜ੍ਹੀ ਅਜੀਬ ਲੱਗੇ। ਪਰ ਇਹ ਗੱਲ ਹੈ ਬਿਲਕੁਲ ਸੱਚ । ਜੀ ਹਾਂ ਮਨਕਿਰਤ ਔਲਖ ਨੇ ਸ਼ੋਅ ‘ਚ ਆਈਫੋਨ ਵੰਡੇ । ਜਿਸ ਨੂੰ ਉਨ੍ਹਾਂ ਦਾ ਇੱਕ ਦੋਸਤ ਲੈ ਕੇ ਆਇਆ ਸੀ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਨਕਿਰਤ ਇੱਕ ਆਈ ਫੋਨ ਫੈਨਸ ਦੇ ਵੱਲ ਸੁੱਟਦੇ ਹਨ।ਜਿਸ ਤੋਂ ਬਾਅਦ ਮਨਕਿਰਤ ਕਹਿੰਦਾ ਹੈ ਕਿ ਇਹ ਆਈਫੋਨ ਮੈਂ ਨਹੀਂ ਮੇਰਾ ਇਹ ਭਰਾ ਲੈ ਕੇ ਆਇਆ ਹੈ। ਜਿਸ ਤੋਂ ਮਨਕਿਰਤ ਉਸ ਸ਼ਖਸ ਦੇ ਲਈ ਹੂਟਿੰਗ ਕਰਨ ਦੇ ਲਈ ਕਹਿੰਦੇ ਹਨ ਅਤੇ ਫਿਰ ਉਸੇ ਸ਼ਖਸ ਨੂੰ ਇਹ ਆਈਫੋਨ ਸੁੱਟਣ ਦੇ ਲਈ ਕਹਿੰਦੇ ਹਨ।ਜਿਸ ਤੋਂ ਬਾਅਦ ਉਸ ਸ਼ਖਸ ਨੇ ਕਈ ਆਈਫੋਨ ਸ਼ੋਅ ਦੇ ਦੌਰਾਨ ਮਨਕਿਰਤ ਦੇ ਫੈਨਸ ਦੇ ਵੱਲ ਸੁੱਟੇ ।ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 

ਮਨਕਿਰਤ ਔਲਖ ਦਾ ਵਰਕ ਫ੍ਰੰਟ 

ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।ਉਨ੍ਹਾਂ ਨੇ ਭਾਬੀ, ਗੈਂਗਲੈਂਡ ਸਣੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।

© Copyright Galactic Television & Communications Pvt. Ltd. 2026. All rights reserved.