ਮੁਹਾਲੀ ‘ਚ ਜਸਵਿੰਦਰ ਭੱਲਾ ਦੇ ਨਾਂਅ ‘ਤੇ ਚੌਕ ਦਾ ਉਦਘਾਟਨ

ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਨਾਮ ‘ਤੇ ਮੁਹਾਲੀ ‘ਚ ਚੌਂਕ ਬਣਾਇਆ ਗਿਆ ਹੈ। ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਇਸ ਚੌਂਕ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ‘ਤੇ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਦੇ ਖ਼ਾਸ ਦੋਸਤ ਬਾਲ ਮੁਕੰਦ ਸ਼ਰਮਾ ਸਣੇ ਹੋਰ ਕਈ ਹਸਤੀਆਂ ਮੌਜੂਦ ਸਨ ।

By  Shaminder Kaur Kaler May 4th 2026 01:53 PM

ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ (Jaswinder Bhalla) ਦੇ ਨਾਮ ‘ਤੇ ਮੁਹਾਲੀ ‘ਚ ਚੌਂਕ ਬਣਾਇਆ ਗਿਆ ਹੈ। ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਇਸ ਚੌਂਕ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ‘ਤੇ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਦੇ ਖ਼ਾਸ ਦੋਸਤ ਬਾਲ ਮੁਕੰਦ ਸ਼ਰਮਾ ਸਣੇ ਹੋਰ ਕਈ ਹਸਤੀਆਂ ਮੌਜੂਦ ਸਨ । ਇਹ ਚੌਕ ਮੁਹਾਲੀ ਦੇ ਸੈਕਟਰ ਬਾਹਠ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ, ਪੁੱਡਾ ਭਵਨ ਸਣੇ ਕਈ ਮਹੱਤਵਪੂਰਨ ਕੇਂਦਰਾਂ ਦੇ ਨਜ਼ਦੀਕ ਸਥਿਤ ਹੈ।


ਅਧਿਕਾਰੀਆਂ ਅਤੇ ਸਥਾਨਕ ਨਿਵਾਸੀਆਂ ਨੇ ਇਸ ਚੌਕ ਨੂੰ ਬਨਾਉਣ ਲਈ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਅਦਾਕਾਰ ਦੀ ਵਿਰਾਸਤ ਨੂੰ ਸੰਭਾਲਣ ਦਾ ਬਹੁਤ ਵਧੀਆ ਤਰੀਕਾ ਹੈ। ਇਸ ਮੌਕੇ ‘ਤੇ ਜਸਵਿੰਦਰ ਭੱਲਾ ਦੀ ਪਤਨੀ, ਉਨ੍ਹਾਂ ਦੀ ਨੂੰਹ ਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ । 


ਜਸਵਿੰਦਰ ਭੱਲਾ ਦੀ ਬਿਹਤਰੀਨ ਅਦਾਕਾਰੀ 

ਜਸਵਿੰਦਰ ਭੱਲਾ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਕਾਮੇਡੀ ਦੇ ਨਾਲ ਵੀ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਈਆਂ ਹਨ। ਜਸਵਿੰਦਰ ਭੱਲਾ ਨੇ ਮਹੌਲ ਠੀਕ ਹੈ,ਰੰਗੀਲੇ, ਡੈਡੀ ਕੂਲ ਮੁੰਡੇ ਫੂਲ, ਕੈਰੀ ਆਨ ਜੱਟਾ, ਜੱਟ ਐਂਡ ਜੂਲੀਅਟ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਛਣਕਾਟਾ ਸੀਰੀਜ਼ ਦੇ ਨਾਲ ਦਰਸ਼ਕਾਂ ਨੂੰ ਖੂਬ ਹਸਾਇਆ ਹੈ। ਹਰ ਸਾਲ ਜਸਵਿੰਦਰ ਭੱਲਾ ਛਣਕਾਟਾ ਕੱਢਦੇ ਸਨ ।ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਵੀ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹਨ ।  

© Copyright Galactic Television & Communications Pvt. Ltd. 2026. All rights reserved.