1982 ‘ਚ ਮਹਿੰਦਰ ਕੌਰ ਭਾਮਰਾ ਨੇ ਗਾਇਆ ਸੀ ‘ਪੰਜਾਬੀ ਡਿਸਕੋ’, ਬ੍ਰਿਟਿਸ਼ ਏਸ਼ੀਅਨ ਨੂੰ ਡਾਂਸ ਫਲੋਰ ਤੇ ਇੱਕਠੇ ਕਰਨ ਦਾ ਜਾਂਦਾ ਹੈ ਸਿਹਰਾ

ਮਹਿੰਦਰ ਕੌਰ ਭਾਮਰਾ ਇੱਕ ਅਜਿਹਾ ਨਾਂਅ ਜਿਸ ਨੂੰ ‘ਪੰਜਾਬੀ ਡਿਸਕੋ’ ਗਾਉਣ ਦਾ ਸਿਹਰਾ ਜਾਂਦਾ ਹੈ। ਉਨ੍ਹਾਂ ਦੇ ਇਸ ‘ਪੰਜਾਬੀ ਡਿਸਕੋ’ ਨੇ ਯੂ ਕੇ ਕਲੱਬਾਂ ਦੇ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਬੋਲ ਦਿੱਤਾ ਸੀ।1982 ਦੀ ਇਹ ਸ਼ਾਨਦਾਰ ਐਲਬਮ ਜਿਸ ਨੇ ਪੰਜਾਬੀ ਲੋਕ ਸੰਗੀਤ ਨੂੰ ਇਲੈਕਟ੍ਰਾਨਿਕ ਡਿਸਕੋ ਦੇ ਨਾਲ ਜੋੜਿਆ ਸੀ।

By  Shaminder Kaur Kaler May 22nd 2026 01:10 PM -- Updated: May 22nd 2026 01:15 PM

 ਮਹਿੰਦਰ ਕੌਰ ਭਾਮਰਾ ਇੱਕ ਅਜਿਹਾ ਨਾਂਅ ਜਿਸ ਨੂੰ ‘ਪੰਜਾਬੀ ਡਿਸਕੋ’ ਗਾਉਣ ਦਾ ਸਿਹਰਾ ਜਾਂਦਾ ਹੈ। ਉਨ੍ਹਾਂ ਦੇ ਇਸ ‘ਪੰਜਾਬੀ ਡਿਸਕੋ’ ਨੇ ਯੂ ਕੇ ਕਲੱਬਾਂ ਦੇ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਬੋਲ ਦਿੱਤਾ ਸੀ।1982  ਦੀ ਇਹ ਸ਼ਾਨਦਾਰ ਐਲਬਮ ਜਿਸ ਨੇ ਪੰਜਾਬੀ ਲੋਕ ਸੰਗੀਤ ਨੂੰ ਇਲੈਕਟ੍ਰਾਨਿਕ ਡਿਸਕੋ ਦੇ ਨਾਲ ਜੋੜਿਆ ਸੀ।ਗਾਇਕਾ ਮਹਿੰਦਰ ਕੌਰ ਭਾਮਰਾ ਦਾ ‘ਪੰਜਾਬੀ ਡਿਸਕੋ’ ਨੂੰ ਗਾਉਣ ਦਾ ਮਕਸਦ ਇਹ ਸੀ ਕਿ ਉਹ ਸਾਊਥ ਏਸ਼ੀਆ ਦੇ ਮਰਦਾਂ ਤੇ ਔਰਤਾਂ ਨੂੰ ਇੱਕੋ ਡਾਂਸ ਫਲੋਰ ‘ਤੇ ਲਿਆਉਣਾ ਚਾਹੁੰਦੀ ਸੀ।


ਗੁਰਦੁਆਰਾ ਸਾਹਿਬ ‘ਚ ਕਰਦੀ ਸੀ ਕੀਰਤਨ 

ਮਹਿੰਦਰ ਕੌਰ ਭਾਮਰਾ ਗੁਰਦੁਆਰਾ ਸਾਹਿਬ ‘ਚ ਕੀਰਤਨ ਕਰਦੀ ਸੀ।ਇਹ ਉਹ ਸਮਾਂ ਸੀ ਜਦੋਂ ਮਰਦ ਇੱਕ ਕਮਰੇ ਤੇ ਔਰਤਾਂ ਦੂਜੇ ਕਮਰੇ ‘ਚ ਬੈਠ ਕੇ ਵਿਆਹ ਸਮਾਗਮਾਂ ਦਾ ਅਨੰਦ ਮਾਣਦੀਆਂ ਸਨ। ਪਰ ਇੱਕ ਦਿਨ ਸ਼ਨੀਵਾਰ ਦੀ ਰਾਤ ਮਹਿੰਦਰ ਕੌਰ ਉਸਦੇ ਬੇਟੇ ਕੁਲਜੀਤ ਨੇ ਉਹ ਬਣਾਇਆ ਜੋ ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਸੀ ਕੀਤਾ । ਉਨ੍ਹਾਂ ਨੇ ਪੰਜਾਬੀ ਫੋਕ ਅਤੇ ਡਿਸਕੋ ਦੇ ਸੁਮੇਲ ਨਾਲ ‘ਪੰਜਾਬੀ ਡਿਸਕੋ’ ਬਣਾਇਆ।


ਇਸ ਗੀਤ ਨੂੰ ਬਨਾਉਣ ਵੇਲੇ ਕੁਲਜੀਤ ਦੇ ਗਿਆਰਾਂ ਸਾਲ ਦੇ ਭਰਾ ਅੰਬੀ ਨੇ ਡਰੰਮ ਮਸ਼ੀਨ ਪਲੇਅ ਕੀਤੀ ਸੀ।ਜਿਸ ਨੇ ਇਸ ਨੂੰ ਅੱਗੇ ਵੰਡਣ ਦੀ ਸਹਿਮਤੀ ਜਤਾਈ ਸੀ ।ਉਸ ਨੇ ਇਸ ਕੰਸੈਪਟ ਨੂੰ ਚੋਰੀ ਕਰ ਲਿਆ ਅਤੇ ਬਿਨਾਂ ਕਿਸੇ ਦੀ ਮਦਦ ਦੇ ਖੁਦ ਜਾਰੀ ਕਰ ਦਿੱਤਾ ।

 

ਪਰ ਕੋਵਿਡ ਲਾਕਡਾਊਨ ਦੇ ਦੌਰਾਨ ਇਸ ਦੀ ਮਾਸਟਰ ਕਾਪੀ ਲੱਭ ਗਈ ਅਤੇ ਮੁੜ ਤੋਂ ਇਸ ਨੂੰ ਬਣਾਇਆ ਗਿਆ ਹੈ ਅਤੇ ‘ਦਾ ਗਾਰਡੀਅਨ’ ਨੇ ਇਸ ਨੂੰ ਆਪਣਾ ਗਲੋਬਲ ਐਲਬਮ ਆਫ਼ ਦਾ ਮੰਥ ਬਣਾਇਆ ਹੈ।ਤੇ ਹੁਣ ਇਹ ਜੂਨੋ ਰਿਕਾਰਡਜ਼ ਇੰਟਰਨੈਸ਼ਨਲ ਬੈਸਟ ਸੈਲਰ ਚਾਰਟ ‘ਤੇ ਨੰਬਰ ਵਨ ‘ਤੇ ਹੈ। 


© Copyright Galactic Television & Communications Pvt. Ltd. 2026. All rights reserved.