ਮਾਨਸਿਕ ਸਿਹਤ ਕਿਵੇਂ ਇਨਸਾਨ ਨੂੰ ਕਰਦੀ ਹੈ ਪ੍ਰਭਾਵਿਤ, ਖੁਦਕੁਸ਼ੀ ਕਰਨ ਵਾਲੀ ਸੰਚਿਤਾ ਦੀ ਦੋਸਤ ਨੇ ਕੀਤੇ ਖੁਲਾਸੇ

ਸੰਚਿਤਾ ਉਗਲੇ ਨੇ ਬੀਤੇ ਦਿਨੀਂ ਖੁਦਕੁਸ਼ੀ ਕਰ ਲਈ । ਜਿਸ ਤੋਂ ਬਾਅਦ ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਹੈ।ਹਾਲੇ ਤੱਕ ਪੁਲਿਸ ਇਸ ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਕਰ ਪਾਈ ਹੈ। ਪਰ ਖ਼ਬਰਾਂ ਮੁਤਾਬਕ ਸੰਚਿਤਾ ਪ੍ਰੇਸ਼ਾਨ ਸੀ ।ਮਾਨਸਿਕ ਤੌਰ ਤੇ ਉਹ ਕਾਫੀ ਪ੍ਰੇਸ਼ਾਨੀਆਂ ਨਾਲ ਜੂਝ ਰਹੀ ਸੀ ਪਰ ਉਸ ਨੇ ਆਪਣੀ ਪ੍ਰੇਸ਼ਾਨੀ ਨੂੰ ਕਦੇ ਵੀ ਕਿਸੇ ਦੇ ਨਾਲ ਸਾਂਝਾ ਨਹੀਂ ਸੀ ਕੀਤਾ।

By  Shaminder Kaur Kaler June 18th 2026 09:00 AM

ਸੰਚਿਤਾ ਉਗਲੇ ਨੇ ਬੀਤੇ ਦਿਨੀਂ ਖੁਦਕੁਸ਼ੀ ਕਰ ਲਈ । ਜਿਸ ਤੋਂ ਬਾਅਦ ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਹੈ।ਹਾਲੇ ਤੱਕ ਪੁਲਿਸ ਇਸ ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਕਰ ਪਾਈ ਹੈ। ਪਰ ਖ਼ਬਰਾਂ ਮੁਤਾਬਕ ਸੰਚਿਤਾ ਪ੍ਰੇਸ਼ਾਨ ਸੀ ।ਮਾਨਸਿਕ ਤੌਰ ਤੇ ਉਹ ਕਾਫੀ ਪ੍ਰੇਸ਼ਾਨੀਆਂ ਨਾਲ ਜੂਝ ਰਹੀ ਸੀ ਪਰ ਉਸ ਨੇ ਆਪਣੀ ਪ੍ਰੇਸ਼ਾਨੀ ਨੂੰ ਕਦੇ ਵੀ ਕਿਸੇ ਦੇ ਨਾਲ ਸਾਂਝਾ ਨਹੀਂ ਸੀ ਕੀਤਾ। ਸੰਚਿਤਾ ਦੀ ਦੋਸਤ ਜਯੋਤਸਨਾ ਨੇ ਮਾਨਸਿਕ ਸਿਹਤ ਨੂੰ ਲੈ ਕੇ ਕਈ ਗੱਲਾਂ ਸਾਂਝੀਆਂ ਕੀਤੀਆ ਹਨ ।


ਜਯੋਤਸਨਾ ਦਾ ਕਹਿਣਾ ਹੈ ਕਿ ਕੋਈ ਵੀ ਤੁਹਾਡੇ ਨਾਲ ਆਪਣੀ ਸਮੱਸਿਆ ਨੂੰ ਸਾਂਝਾ ਕਰਦਾ ਹੈ ਤਾਂ ਉਸ ਨੂੰ ਕਦੇ ਵੀ ਇਹ ਨਾ ਕਹੋ ਕਿ ਤੂੰ ਤਾਂ ਛੋਟੀਆਂ ਛੋਟੀਆਂ ਗੱਲਾਂ ‘ਤੇ ਪ੍ਰੇਸ਼ਾਨ ਹੋ ਜਾਂਦੀ ਹੈਂ।ਇਸ ਦੇ ਨਾਲ ਹੀ ਉਸ ਨੇ ਮਾਨਸਿਕ ਸਿਹਤ ਨੂੰ ਬਹੁਤ ਹੀ ਸੀਰੀਅਸ ਇਸ਼ੂ ਦੱਸਿਆ ਹੈ ਅਤੇ ਇਸ ਸਭ ‘ਤੇ ਧਿਆਨ ਦੇਣ ਦੀ ਗੱਲ ਆਖੀ ਹੈ।

  ਦੱਸ ਦਈਏ ਕਿ ਜਯੋਤਸਨਾ ਦੀ ਦੋਸਤ ਅਦਾਕਾਰਾ ਸੰਚਿਤਾ ਨੇ ਬੀਤੇ ਦਿਨੀਂ ਪੱਖੇ ਨਾਲ ਸਾੜ੍ਹੀ ਦਾ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ ।ਜਿਸ ਤੋਂ ਬਾਅਦ ਮਾਪਿਆਂ ਦਾ ਤੇ ਉਸ ਦੇ ਦੋਸਤਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਅਦਾਕਾਰਾ ਨੇ ਕੁਮਕੁਮ ਭਾਗਿਆ ਸਣੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਸੀ। 


© Copyright Galactic Television & Communications Pvt. Ltd. 2026. All rights reserved.