ਅਸ਼ਲੀਲ ਬੋਲਾਂ ਕਰਕੇ ਵਿਵਾਦਾਂ ’ਚ ਘਿਰੇ ਹਨੀ ਸਿੰਘ, ਜਸਬੀਰ ਜੱਸੀ ਨੇ ਕਿਹਾ ਹਨੀ ਦੀ ਮਾਂ-ਭੈਣ ਤੇ ਪਿਓ ਨੂੰ ਭੇਜੋ ਵੀਡੀਓ

ਦਿੱਲੀ ਵਿੱਚ ਸ਼ੋਅ ਕਰਨ ਤੋਂ ਬਾਅਦ ਰੈਪਰ ਯੋ ਯੋ ਹਨੀ ਸਿੰਘ ਨਵੇਂ ਵਿਵਾਦ ਵਿੱਚ ਘਿਰ ਗਿਆ ਹਨ । ਉਹਨਾਂ ਨੇ ਵੱਧ ਰਹੀ ਠੰਡ ਨੂੰ ਲੈ ਕੇ ਕਈ ਅਸ਼ਲੀਲ ਗੱਲਾਂ ਕੀਤੀਆਂ ਹਨ, ਉਹਨਾਂ ਦੀਆਂ ਇਹਨਾਂ ਗੱਲਾਂ ਨੂੰ ਲੈ ਕੇ ਹਰ ਕੋਈ ਉਹਨਾਂ ਨੂੰ ਕੋਸ ਰਿਹਾ ਹੈ । ਅਸ਼ਲੀਲ ਗੱਲਾਂ ਵਾਲੀ ਹਨੀ ਸਿੰਘ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਜਦੋਂ ਇਹ ਵੀਡੀਓ ਵਾਇਰਲ ਹੋ ਕੇ ਗਾਇਕ ਜਸਬੀਰ ਜੱਸੀ ਕੋਲ ਪਹੁੰਚੀ ਤਾਂ ਉਹ ਗੁੱਸੇ ਭੜਕ ਗਏ ।

By  Shaminder Kaur Kaler January 16th 2026 11:54 AM

ਦਿੱਲੀ ਵਿੱਚ ਸ਼ੋਅ ਕਰਨ ਤੋਂ ਬਾਅਦ ਰੈਪਰ ਯੋ ਯੋ ਹਨੀ ਸਿੰਘ ਨਵੇਂ ਵਿਵਾਦ ਵਿੱਚ ਘਿਰ ਗਿਆ ਹਨ । ਉਹਨਾਂ ਨੇ ਵੱਧ ਰਹੀ ਠੰਡ ਨੂੰ ਲੈ ਕੇ ਕਈ ਅਸ਼ਲੀਲ ਗੱਲਾਂ ਕੀਤੀਆਂ ਹਨ, ਉਹਨਾਂ ਦੀਆਂ ਇਹਨਾਂ ਗੱਲਾਂ ਨੂੰ ਲੈ ਕੇ ਹਰ ਕੋਈ ਉਹਨਾਂ ਨੂੰ ਕੋਸ ਰਿਹਾ ਹੈ । ਅਸ਼ਲੀਲ ਗੱਲਾਂ ਵਾਲੀ ਹਨੀ ਸਿੰਘ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਜਦੋਂ ਇਹ ਵੀਡੀਓ ਵਾਇਰਲ ਹੋ ਕੇ ਗਾਇਕ ਜਸਬੀਰ ਜੱਸੀ ਕੋਲ ਪਹੁੰਚੀ ਤਾਂ ਉਹ ਗੁੱਸੇ ਭੜਕ ਗਏ । ਹਨੀ ਸਿੰਘ ਦੀ ਵੀਡੀਓ ਨੂੰ ਦੇਖ ਕੇ ਜਸਬੀਰ ਜੱਸੀ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਹਨੀ ਸਿੰਘ   ਨੂੰ ਕੋਸਦੇ ਨਜ਼ਰ ਆ ਰਹੇ ਹਨ । ਉਹਨਾਂ ਨੇ ਕਿਹਾ ਹੈ ਕਿ ਹਨੀ ਸਿੰਘ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ । ਹਨੀ ਸਿੰਘ ਨੂੰ ਰੋਕਣ ਲਈ ਉਸ ਦੇ ਮਾਂ ਪਿਓ ਤੇ ਭੈਣ ਨੂੰ ਅੱਗੇ ਆਉਣਾ ਚਾਹੀਦਾ ਹੈ । 


ਵਿਵਾਦਾਂ ਵਿੱਚ ਫਸਣ ਤੋਂ ਬਾਅਦ ਹਨੀ ਸਿੰਘ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਵੀਡੀਓ ਸਾਂਝਾ ਕਰਕੇ ਮੁਆਫੀ ਮੰਗੀ ਹੈ । ਉਸ ਨੇ ਕਿਹਾ ਹੈ ਕਿ ਉਸ ਦੀ ਵੀਡੀਓ ਨੂੰ ਤੋੜਮੋੜ ਕੇ ਪੇਸ਼ ਕੀਤੇ ਹੈ । ਇਸ ਦੇ ਨਾਲ ਹੀ ਉਸ ਨੇ ਕਿਹਾ ਹੈ ਕਿ ਜੇਕਰ ਉਸ ਦੀਆਂ ਗੱਲਾ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੇ ਹਨ । 


ਹਨੀ ਸਿੰਘ ਦੇ ਵਿਵਾਦ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਆਪਣੇ ਸ਼ੋਅ ਵਿੱਚ ਕਿਹਾ ਸੀ, "ਦੇਖੋ, ਦਿੱਲੀ ਵਿੱਚ ਠੰਡ ਹੈ, ਅਤੇ ਅਜਿਹੇ ਮੌਸਮ ਵਿੱਚ ਕਾਰ ਵਿੱਚ …….ਕਰਨ ਦਾ ਇੱਕ ਵੱਖਰਾ ਹੀ ਮਜ਼ਾ ਹੈ।"

ਇਹ ਪਹਿਲਾ ਮੌਕਾ ਨਹੀਂ ਹਨੀ ਸਿੰਘ ਆਪਣੇ ਅਸ਼ਲੀਲ ਬੋਲਾਂ ਕਰਕੇ ਵਿਵਾਦਾਂ ਵਿੱਚ ਆਏ ਹੋਣ ਉਹ ਹਮੇਸ਼ਾ ਇਸ ਤਰ੍ਹਾਂ ਦੇ ਵਿਵਾਦ ਵਿੱਚ ਰਹੇ ਹਨ । ਕੁਝ ਦਿਨ ਪਹਿਲਾਂ ਹਨੀ ਸਿੰਘ ਦੇ ਖਿਲਾਫ ਭਾਜਪਾ ਨੇਤਾ ਨੇ ਡੀਜੀਪੀ ਨੂੰ ਸ਼ਿਕਾਇਤ ਭੇਜੀ ਸੀ।

© Copyright Galactic Television & Communications Pvt. Ltd. 2026. All rights reserved.