ਹਿੰਮਤ ਸੰਧੂ ਪਹਿਲੀ ਵਾਰ ਫ਼ਿਲਮ ‘ਚੜ੍ਹਦੀਕਲਾ’ ‘ਚ ਅਦਾਕਾਰੀ ਕਰਦੇ ਹੋਏ ਆਉਣਗੇ ਨਜ਼ਰ

ਹਿੰਮਤ ਸੰਧੂ ਪਹਿਲੀ ਵਾਰ ਫ਼ਿਲਮ ‘ਚੜ੍ਹਦੀਕਲਾ’ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਇਹ ਫ਼ਿਲਮ 29 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ‘ਚ ਮੁੱਖ ਕਿਰਦਾਰ ਨਿਭਾ ਰਹੀ ਰੂਪੀ ਗਿੱਲ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ।

By  Shaminder Kaur Kaler April 23rd 2026 12:10 PM

ਹਿੰਮਤ ਸੰਧੂ (Himmat Sandhu) ਪਹਿਲੀ ਵਾਰ ਫ਼ਿਲਮ ‘ਚੜ੍ਹਦੀਕਲਾ’ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਇਹ ਫ਼ਿਲਮ 29 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ‘ਚ ਮੁੱਖ ਕਿਰਦਾਰ ਨਿਭਾ ਰਹੀ ਰੂਪੀ ਗਿੱਲ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ। ਕੁਝ ਦਿਨ ਪਹਿਲਾਂ ਇੱਕ ਈਵੈਂਟ ਦੇ ਦੌਰਾਨ ਵੀ ਐਮੀ ਵਿਰਕ ‘ਤੇ ਰੂਪੀ ਗਿੱਲ ਨਜ਼ਰ ਆਏ ਸਨ। ਇਸ ਦੌਰਾਨ ਉਹਨਾਂ ਨੇ ਕੀਰਤਨ ਕਰਨ ਵਾਲੇ ਪਾਠੀ ਸਿੰਘ ਨੂੰ ਸਿਰੋਪੇ ਦੇ ਕੇ ਵੀ ਸਨਮਾਨਿਆ ਸੀ।


ਇਸ ਤੋਂ ਇਲਾਵਾ ਹੁਣ ਮੁੜ ਤੋਂ ਅਦਾਕਾਰਾ ਹਿੰਮਤ ਸੰਧੂ ਦੇ ਨਾਲ ਗੁਰਦੁਆਰਾ ਸਾਹਿਬ ‘ਚ ਪਹੁੰਚੇ ਹਨ। ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿੱਥੇ ਦੋਵਾਂ ਅਦਾਕਾਰਾਂ ਨੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ ਅਤੇ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕੀਤੀ ।  


ਫ਼ਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ 

ਮੀਡੀਆ ਰਿਪੋਰਟਾਂ ਮੁਤਾਬਕ ਰੂਪੀ ਗਿੱਲ ਤੇ ਐਮੀ ਵਿਰਕ ਦੀ ਇਹ ਫ਼ਿਲਮ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ। ਇਸ ਫ਼ਿਲਮ ਨੂੰ ਬੀਬੀ ਬਿਮਲ ਕੌਰ ਖਾਲਸਾ ਦੇ ਜੀਵਨ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਜਿਸ ‘ਚ ਉਨ੍ਹਾਂ ‘ਤੇ ਪੁਲਿਸ ਵਲੋਂ ਕੀਤੇ ਤਸ਼ੱਦਦ ਤੇ ਹੋਈ ਖੁਆਰੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। 


ਬੀਤੇ ਦਿਨੀਂ ਰਿਲੀਜ਼ ਹੋਇਆ ਫ਼ਿਲਮ ਦਾ ਟੀਜ਼ਰ 

ਬੀਤੇ ਦਿਨੀਂ ਫ਼ਿਲਮ ‘ਚੜ੍ਹਦੀਕਲਾ’ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ । ਇਸ ਟੀਜ਼ਰ ‘ਚ ਰੂਪੀ ਗਿੱਲ ਨੂੰ ਵਰਕਿੰਗ ਵੁਮੈਨ ਦੇ ਤੌਰ ‘ਤੇ ਦਿਖਾਇਆ ਗਿਆ ਹੈ।

ਪਰ ਇਸ ਤੋਂ ਬਾਅਦ 31 ਅਕਤੂਬਰ ਦਾ ਦਿਨ ਉਨ੍ਹਾਂ ‘ਤੇ ਕਹਿਰ ਬਣ ਕੇ ਟੁੱਟਦਾ ਹੈ।ਇਸ ਤੋਂ ਬਾਅਦ ਉਸ ‘ਤੇ ਸ਼ੁਰੂ ਹੋ ਜਾਂਦਾ ਹੈ ਤਸ਼ੱਦਦ ਕਰਨ ਦਾ ਸਿਲਸਿਲਾ । ਫ਼ਿਲਮ ਨੂੰ ਪਿੰਕੀ ਧਾਲੀਵਾਲ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। 

© Copyright Galactic Television & Communications Pvt. Ltd. 2026. All rights reserved.