ਹਿੰਮਤ ਸੰਧੂ ਨੇ ਕਿਹਾ ਜਦੋਂ ਫ਼ਿਲਮ ‘ਚੜਦੀਕਲਾ’ ਵੇਖਣ ਜਾਓ ਤਾਂ ਪੱਗਾਂ ਬੰਨ੍ਹ ਕੇ ਜਾਇਓ
ਫ਼ਿਲਮ ਚੜਦੀਕਲਾ ਦੀ ਪ੍ਰਮੋਸ਼ਨ ਫ਼ਿਲਮ ਦੇ ਅਦਾਕਾਰ ਰੁਪਿੰਦਰ ਰੂਪੀ, ਐਮੀ ਵਿਰਕ ਤੇ ਹਿੰਮਤ ਸੰਧੂ ਕਰ ਰਹੇ ਹਨ। ਇਸ ਦੌਰਾਨ ਅਦਾਕਾਰ ਹਿੰਮਤ ਸੰਧੂ ਨੇ ਵੀ ਇਸ ਫ਼ਿਲਮ ਨੂੰ ਵੇਖਣ ਦੀ ਅਪੀਲ ਲੋਕਾਂ ਨੂੰ ਕੀਤੀ ਹੈ। ਗਾਇਕ ਤੇ ਅਦਾਕਾਰ ਹਿੰਮਤ ਸੰਧੂ ਨੇ ਫੈਨਸ ਨੂੰ ਅਪੀਲ ਕੀਤੀ ਹੈ ਕਿ ਉਹ ਜਦੋਂ ਵੀ ਇਹ ਫ਼ਿਲਮ ਵੇਖਣ ਜਾਣ ਤਾਂ ਪੱਗਾਂ ਬੰਨ੍ਹ ਕੇ ਜਾਣ ।
ਫ਼ਿਲਮ ਚੜਦੀਕਲਾ ਦੀ ਪ੍ਰਮੋਸ਼ਨ ਫ਼ਿਲਮ ਦੇ ਅਦਾਕਾਰ ਰੁਪਿੰਦਰ ਰੂਪੀ, ਐਮੀ ਵਿਰਕ ਤੇ ਹਿੰਮਤ ਸੰਧੂ (Himmat Sandhu) ਕਰ ਰਹੇ ਹਨ। ਇਸ ਦੌਰਾਨ ਅਦਾਕਾਰ ਹਿੰਮਤ ਸੰਧੂ ਨੇ ਵੀ ਇਸ ਫ਼ਿਲਮ ਨੂੰ ਵੇਖਣ ਦੀ ਅਪੀਲ ਲੋਕਾਂ ਨੂੰ ਕੀਤੀ ਹੈ। ਗਾਇਕ ਤੇ ਅਦਾਕਾਰ ਹਿੰਮਤ ਸੰਧੂ ਨੇ ਫੈਨਸ ਨੂੰ ਅਪੀਲ ਕੀਤੀ ਹੈ ਕਿ ਉਹ ਜਦੋਂ ਵੀ ਇਹ ਫ਼ਿਲਮ ਵੇਖਣ ਜਾਣ ਤਾਂ ਪੱਗਾਂ ਬੰਨ੍ਹ ਕੇ ਜਾਣ ।

ਉਨ੍ਹਾਂ ਨੇ ਕਿਹਾ ਕਿ ਪੱਗ ਸਾਡੇ ਸਿਰ ਦਾ ਤਾਜ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ “ਸਾਡੀ ਚੜਦੀਕਲਾ’ ਮੂਵੀ ਦੀ ਪ੍ਰਮੋਸ਼ਨ। ਕੀਤੇ ਗਏ ਵਾਅਦੇ ਮੁਤਾਬਕ ਅਸੀਂ ਸਾਡੇ ਪਿੰਡਾਂ ‘ਚ ਸਾਡੇ ਆਪਣੇ ਲੋਕਾਂ ‘ਚ ਬੈਠ ਕੇ ਕਰ ਰਹੇ ਹਾਂ।
ਧੰਨਵਾਦ ਸਭ ਦਾ ਏਨੇਂ ਭਰਵੇਂ ਹੁੰਗਾਰੇ ਤੇ ਪਿਆਰ ਦੇ ਲਈ”।ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇਹ ਫ਼ਿਲਮ ਉਨੱਤੀ ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਰੂਪੀ ਗਿੱਲ ਮੁੱਖ ਕਿਰਦਾਰ ‘ਚ
ਇਸ ਫ਼ਿਲਮ ‘ਚ ਰੂਪੀ ਗਿੱਲ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ।ਇਹ ਫ਼ਿਲਮ ਅਸਲ ਜ਼ਿੰਦਗੀ ‘ਚ ਹੋਈਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਦੱਸਿਆ ਜਾਂਦਾ ਹੈ ਕਿ ਇਸ ਫ਼ਿਲਮ ‘ਚ ਬੀਬੀ ਬਿਮਲ ਕੌਰ ਖਾਲਸਾ ਨਾਲ ਹੋਈ ਜ਼ਿਆਦਤੀ ਨੂੰ ਦਰਸਾਏਗੀ।ਇਸ ਫ਼ਿਲਮ ਨੂੰ ਲੈ ਕੇ ਰੂਪੀ ਗਿੱਲ ਦੇ ਨਾਲ ਨਾਲ ਫ਼ਿਲਮ ਦੇ ਹੋਰ ਕਲਾਕਾਰ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ। ਫ਼ਿਲਮ ‘ਚ ਰੂਪੀ ਗਿੱਲ ਬਿਮਲ ਕੌਰ ਖਾਲਸਾ ਦੇ ਕਿਰਦਾਰ ‘ਚ ਨਜ਼ਰ ਆਏਗੀ।