ਗਾਇਕ ਹਿੰਮਤ ਸੰਧੂ ਨੇ ਕਾਨਸ ਦੇ ਰੈੱਡ ਕਾਰਪੇਟ ‘ਤੇ ਬਿਖੇਰਿਆ ਜਲਵਾ, ਕਿਹਾ “ਪੱਗ ਸਿਰ ‘ਤੇ, ਪੰਜਾਬ ਦਿਲ ‘ਚ ਤੇ ਕਾਨਸ ਗਵਾਹ’
ਗਾਇਕ ਹਿੰਮਤ ਸੰਧੂ ਨੇ ਵੀ ਕਾਨਸ ਦੇ ਰੈੱਡ ਕਾਰਪੇਟ ‘ਤੇ ਆਪਣਾ ਜਲਵਾ ਬਿਖੇਰਿਆ । ਇਸ ਦੀਆਂ ਤਸਵੀਰਾਂ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਪੱਗ ਸਿਰ ‘ਤੇ, ਪੰਜਾਬ ਦਿਲ ‘ਚ ਅਤੇ ਕਾਨਸ ਗਵਾਹ”।
ਗਾਇਕ ਹਿੰਮਤ ਸੰਧੂ ਨੇ ਵੀ ਕਾਨਸ ਦੇ ਰੈੱਡ ਕਾਰਪੇਟ ‘ਤੇ ਆਪਣਾ ਜਲਵਾ ਬਿਖੇਰਿਆ । ਇਸ ਦੀਆਂ ਤਸਵੀਰਾਂ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਪੱਗ ਸਿਰ ‘ਤੇ, ਪੰਜਾਬ ਦਿਲ ‘ਚ ਅਤੇ ਕਾਨਸ ਗਵਾਹ”।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਹਿੰਮਤ ਸੰਧੂ ਨੇ ਕਾਲੇ ਰੰਗ ਦੀ ਪੈਂਟ ਕੋਟ ਤੇ ਸਿਰ ‘ਤੇ ਕਾਲੇ ਹੀ ਰੰਗ ਦੀ ਦਸਤਾਰ ਸਜਾਈ ਸੀ । ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
_e9af6503acf72cd99130082d25a8b2f8_1280X720.webp)
ਹਿੰਮਤ ਸੰਧੂ ਪਹਿਲੀ ਫ਼ਿਲਮ ਨਾਲ ਹਾਜ਼ਰ
ਹਿੰਮਤ ਸੰਧੂ ਆਪਣੀ ਪਹਿਲੀ ਫ਼ਿਲਮ ‘ਚੜ੍ਹਦੀਕਲਾ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੇ ਹਨ। ਇਸ ਤੋਂ ਪਹਿਲਾਂ ਉਹ ਇਸ ਫ਼ਿਲਮ ਦੇ ਨਾਲ ਕਾਨਸ ਦੇ ਰੈੱਡ ਕਾਰਪੇਟ ‘ਤੇ ਹਾਜ਼ਰ ਹੋਏ । ਇਸ ਤੋਂ ਇਲਾਵਾ ਅਦਾਕਾਰਾ ਰੂਪੀ ਗਿੱਲ ਵੀ ਕਾਨਸ ਦੇ ਰੈੱਡ ਕਾਰਪੇਟ ‘ਤੇ ਨਜ਼ਰ ਆਈ ਸੀ ।

ਦੱਸ ਦਈਏ ਕਿ ਰੂਪੀ ਗਿੱਲ, ਐਮੀ ਵਿਰਕ ਤੇ ਹਿੰਮਤ ਸੰਧੂ ਜਲਦ ਹੀ ਫ਼ਿਲਮ ‘ਚੜ੍ਹਦੀਕਲਾ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਹ ਫ਼ਿਲਮ ਬੀਬੀ ਬਿਮਲ ਕੌਰ ਖਾਲਸਾ ‘ਤੇ ਅਧਾਰਿਤ ਹੈ। ਜੋ ਕਿ ਸੱਚੀਆਂ ਘਟਨਾਵਾਂ ਦੇ ਅਧਾਰ ‘ਤੇ ਬਣਾਈ ਗਈ ਹੈ। ਇਸ ਫ਼ਿਲਮ ਦੀ ਪ੍ਰਮੋਸ਼ਨ ਜ਼ੋਰ ਸ਼ੋਰ ਦੇ ਨਾਲ ਫ਼ਿਲਮ ਦੀ ਸਟਾਰ ਕਾਸਟ ਦੇ ਵੱਲੋਂ ਕੀਤੀ ਜਾ ਰਹੀ ਹੈ।