ਹਿੰਮਤ ਸੰਧੂ ਨੇ ਵਿਦੇਸ਼ ‘ਚੜ੍ਹਦੀਕਲਾ’ ਦੇ ਨਾਲ ਜੁੜਿਆ ਕਿੱਸਾ ਕੀਤਾ ਸਾਂਝਾ

ਹਿੰਮਤ ਸੰਧੂ ਤੇ ਰੂਪੀ ਗਿੱਲ ਦੀ ਫ਼ਿਲਮ ਉਨੱਤੀ ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਸਟਾਰਸ ਫ਼ਿਲਮ ਦੀ ਪ੍ਰਮੋਸ਼ਨ ਕਰਨ ‘ਚ ਜੁਟੇ ਹਨ। ਹਾਲ ਹੀ ‘ਚ ਦੋਵੇਂ ਅਦਾਕਾਰ ਕਾਨਸ ਫ਼ਿਲਮ ਫੈਸਟੀਵਲ ‘ਚ ਸ਼ਾਮਿਲ ਹੋਏ ਸਨ।

By  Shaminder Kaur Kaler May 18th 2026 09:00 AM

ਹਿੰਮਤ ਸੰਧੂ ਤੇ ਰੂਪੀ ਗਿੱਲ ਦੀ ਫ਼ਿਲਮ ਉਨੱਤੀ ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਸਟਾਰਸ ਫ਼ਿਲਮ ਦੀ ਪ੍ਰਮੋਸ਼ਨ ਕਰਨ ‘ਚ ਜੁਟੇ ਹਨ। ਹਾਲ ਹੀ ‘ਚ ਦੋਵੇਂ ਅਦਾਕਾਰ ਕਾਨਸ ਫ਼ਿਲਮ ਫੈਸਟੀਵਲ ‘ਚ ਸ਼ਾਮਿਲ ਹੋਏ ਸਨ। ਇਸ ਦੌਰਾਨ ਦਾ ਕਿੱਸਾ ਹਿੰਮਤ ਸੰਧੂ ਨੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ “ਸਾਨੂੰ ਪਹਿਲਾਂ ਲੱਗਿਆ ਸੀ ਕਿ ਅਸੀਂ ਇੱਥੇ ਆ ਤਾਂ ਗਏ ਹਾਂ, ਪਰ ਪਤਾ ਨਹੀਂ ਲੋਕਾਂ ਨੂੰ ਪਤਾ ਵੀ ਹੋਵੇਗਾ ਕਿ ਨਹੀਂ ।


ਪਰ ਜਿੱਦਣ ਅਸੀਂ ਪਹੁੰਚੇ ਤਾਂ ਅਸੀਂ ਖਾਣ ਪੀਣ ਦੇ ਲਈ ਇੱਕ ਕੈਫੇ ਤੇ ਰੁਕੇ ਤਾਂ ਜਿਵੇਂ ਤੁਸੀਂ ਮੀਡੀਆ ਵਾਲੇ ਆਏ ਹੋ ਤਾਂ ਉੱਥੇ ਦੇ ਮੀਡੀਆ ਚੋਂ ਵੀ ਦੋ ਤਿੰਨ ਜਣੇ ਸਾਨੂੰ ਆ ਕੇ ਪੁੱਛਣ ਲੱਗ ਪਏ ਕਿ ਤੁਸੀਂ ਉਹੀ ਨਹੀਂ ਜਿਨ੍ਹਾਂ ਦੀ ਫ਼ਿਲਮ ਦਾ ਪ੍ਰੀਮੀਅਰ ਕਾਨਸ ‘ਚ ਹੋ ਰਿਹਾ ਹੈ।ਅਸੀਂ ਸਾਰੇ ਇੱਕ ਦੂਜੇ ਵੱਲ ਵੇਖ ਕੇ ਹੈਰਾਨ ਹੋ ਗਏ ਕਿ ਇਨ੍ਹਾਂ ਸਾਰਿਆਂ ਨੂੰ ਪਤਾ ਹੈ ਇਸ ਬਾਰੇ।ਇਹ ਸੁਣ ਕੇ ਸਾਨੂੰ ਬੜਾ ਮਾਣ ਮਹਿਸੂਸ ਹੋਇਆ”। 


  ਫ਼ਿਲਮ 20  ਮਈ ਨੂੰ ਹੋ ਰਹੀ ਰਿਲੀਜ਼ 

ਰੂਪੀ ਗਿੱਲ ਹਿੰਮਤ ਸੰਧੂ ਤੇ ਐਮੀ ਵਿਰਕ ਦੀ ਫ਼ਿਲਮ ‘ਚੜਦੀਕਲਾ’ ੨੯ ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਬਹੁਤ ਐਕਸਾਈਟਡ ਹਨ ।ਉੱਥੇ ਹੀ ਸਟਾਰਕਾਸਟ ਨੂੰ ਵੀ ਇਸ ਫ਼ਿਲਮ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ। 

© Copyright Galactic Television & Communications Pvt. Ltd. 2026. All rights reserved.