ਹਿੰਮਤ ਸੰਧੂ ਨੇ ਗੋਰਿਆਂ ਨੂੰ ਵੀ ਨੱਚਣ ਲਾਇਆ, ਵੀਡੀਓ ਹੋ ਰਿਹਾ ਵਾਇਰਲ

ਗਾਇਕ ਹਿੰਮਤ ਸੰਧੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਦੇ ਨਾਲ ਕੁਝ ਗੋਰੇ ਨੱਚਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਹਿੰਮਤ ਸੰਧੂ ਦੇ ਗੀਤ ‘ਤੇ ਗੋਰੇ ਵੀ ਝੂਮਦੇ ਹੋਏ ਨਜ਼ਰ ਆ ਰਹੇ ਹਨ।

By  Shaminder Kaur Kaler May 18th 2026 03:13 PM

ਗਾਇਕ ਹਿੰਮਤ ਸੰਧੂ (Himmat Sandhu) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਦੇ ਨਾਲ ਕੁਝ ਗੋਰੇ ਨੱਚਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਹਿੰਮਤ ਸੰਧੂ ਦੇ ਗੀਤ ‘ਤੇ ਗੋਰੇ ਵੀ ਝੂਮਦੇ ਹੋਏ ਨਜ਼ਰ ਆ ਰਹੇ ਹਨ।ਸੋਸ਼ਲ ਮੀਡੀਆ ‘ਤੇ ਗਾਇਕ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ।


ਹਿੰਮਤ ਸੰਧੂ ਫ਼ਿਲਮ ‘ਚੜਦੀਕਲਾ’ ਕਾਰਨ ਚਰਚਾ ‘ਚ 

ਹਿੰਮਤ ਸੰਧੂ ਆਪਣੀ ਫ਼ਿਲਮ ‘ਚੜਦੀਕਲਾ’ ਨੂੰ ਲੈ ਕੇ ਚਰਚਾ ‘ਚ ਹਨ । ਇਹ ਫ਼ਿਲਮ ਉਨੱਤੀ ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਫ਼ਿਲਮ ਨੂੰ ਲੈ ਕੇ ਕਲਾਕਾਰਾਂ ਦੇ ਨਾਲ-ਨਾਲ ਦਰਸ਼ਕ ਵੀ ਉਤਸ਼ਾਹਿਤ ਹਨ। ਇਹ ਫ਼ਿਲਮ ਬੀਬੀ ਬਿਮਲ ਕੌਰ ਖਾਲਸਾ ਦੇ ਜੀਵਨ ਤੋਂ ਪ੍ਰੇਰਿਤ ਹੈ ਅਤੇ ਰੂਪੀ ਗਿੱਲ ਨੇ ਫ਼ਿਲਮ ‘ਚ ਬੀਬੀ ਬਿਮਲ ਕੌਰ ਖਾਲਸਾ ਦਾ ਕਿਰਦਾਰ ਨਿਭਾਇਆ ਹੈ।


ਹਾਲ ਹੀ ‘ਚ ਰੂਪੀ ਗਿੱਲ ‘ਕਾਨਸ’ ਦੇ ਰੈਡ ਕਾਰਪੇਟ ‘ਤੇ ਵੀ ਨਜ਼ਰ ਆਈ ਸੀ ਤੇ ਉਨ੍ਹਾਂ ਦੇ ਸਹਿਯੋਗੀ ਕਲਾਕਾਰ ਹਿੰਮਤ ਸੰਧੂ ਵੀ ਕਾਨਸ ‘ਚ ਪਹੁੰਚੇ ਸਨ।ਜਿਸ ਦੇ ਕਈ ਵੀਡੀਓ ਵੀ ਸਾਹਮਣੇ ਆਏ ਸਨ।ਹਿੰਮਤ ਸੰਧੂ ਦੀ ਇਹ ਪਹਿਲੀ ਫ਼ਿਲਮ ਹੈ। ਜਿਸ ‘ਚ ਉਹ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।  

© Copyright Galactic Television & Communications Pvt. Ltd. 2026. All rights reserved.