ਹਿੰਮਤ ਸੰਧੂ ਨੇ ਪਤਨੀ ਸੁਖਮਣੀ ਦੇ ਨਾਲ ਵਿਦੇਸ਼ ‘ਚ ਮਨਾਇਆ ਨਵਾਂ ਸਾਲ
ਹਿੰਮਤ ਸੰਧੂ ਨੇ ਆਪਣੀ ਪਤਨੀ ਸੁਖਮਣੀ ਦੇ ਨਾਲ ਵਿਦੇਸ਼ ‘ਚ ਨਵੇਂ ਸਾਲ ਦਾ ਜਸ਼ਨ ਮਨਾਇਆ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਹਿੰਮਤ ਸੰਧੂ ਆਪਣੀ ਪਤਨੀ ਦੇ ਨਾਲ ਨਵਾਂ ਸਾਲ ਮਨਾ ਰਹੇ ਹਨ ।
ਹਿੰਮਤ ਸੰਧੂ (Himmat Sandhu) ਨੇ ਆਪਣੀ ਪਤਨੀ ਸੁਖਮਣੀ ਦੇ ਨਾਲ ਵਿਦੇਸ਼ ‘ਚ ਨਵੇਂ ਸਾਲ ਦਾ ਜਸ਼ਨ ਮਨਾਇਆ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਹਿੰਮਤ ਸੰਧੂ ਆਪਣੀ ਪਤਨੀ ਦੇ ਨਾਲ ਨਵਾਂ ਸਾਲ ਮਨਾ ਰਹੇ ਹਨ । ਵਿਦੇਸ਼ ‘ਚ ਉਨ੍ਹਾਂ ਨੇ ਨਵੇਂ ਸਾਲ ‘ਤੇ ਹੋਈ ਆਤਿਸ਼ਬਾਜ਼ੀ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ।
ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਵੀ ਕੁਝ ਤਸਵੀਰਾਂ ਖਿਚਵਾਈਆਂ ਹਨ । ਜਿਸ ‘ਚ ਇਹ ਜੋੜੀ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਹੈ।ਦੱਸ ਦਈਏ ਕਿ ਕਈ ਦਿਨਾਂ ਤੋਂ ਇਹ ਜੋੜੀ ਵਿਦੇਸ਼ ‘ਚ ਮੌਜੂਦ ਹੈ ਅਤੇ ਨਵੇਂ ਸਾਲ ਤੋਂ ਕਈ ਦਿਨ ਪਹਿਲਾਂ ਹੀ ਇਹ ਜੋੜੀ ਵਿਦੇਸ਼ ਲਈ ਰਵਾਨਾ ਹੋਈ ਸੀ, ਜਿਸ ਦੀਆਂ ਤਸਵੀਰਾਂ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ।
ਹਿੰਮਤ ਸੰਧੂ ਦੀ ਨਿੱਜੀ ਜ਼ਿੰਦਗੀ
ਹਿੰਮਤ ਸੰਧੂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਰਵਿੰਦਰ ਗਰੇਵਾਲ ਦੀ ਧੀ ਦੇ ਨਾਲ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ।ਹਿੰਮਤ ਸੰਧੂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।
ਹਿੰਮਤ ਸੰਧੂ ਨੇ ਆਪਣੇ ਪੱਧਰ ‘ਤੇ ਇੰਡਸਟਰੀ ‘ਚ ਜਗ੍ਹਾ ਬਣਾਈ ਹੈ ਅਤੇ ਆਪਣੇ ਦਮ ‘ਤੇ ਉਹ ਖੜ੍ਹੇ ਹਨ ਅਤੇ ਇਹੀ ਵਜ੍ਹਾ ਸੀ ਕਿ ਰਵਿੰਦਰ ਗਰੇਵਾਲ ਨੇ ਆਪਣੀ ਧੀ ਦੇ ਲਈ ਹਿੰਮਤ ਸੰਧੂ ਨੂੰ ਚੁਣਿਆ । ਇਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਵੀ ਕੀਤਾ ਸੀ ।