ਦਿਲਜੀਤ ਦੋਸਾਂਝ ਨੇ ਆਪਣੀ ਇਸ ਸਪੈਸ਼ਲ ਫੈਨ ਨੂੰ ਗੋਡਿਆਂ ਭਾਰ ਬੈਠ ਕੇ ਦਿੱਤਾ ਸਤਿਕਾਰ

ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਗਾਇਕ ਆਪਣੀ ਇੱਕ ਸਪੈਸ਼ਲ ਫੈਨ ਦੇ ਨਾਲ ਨਜ਼ਰ ਆ ਰਹੇ ਹਨ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਗੋਡਿਆਂ ਭਾਰ ਬੈਠ ਕੇ ਇਸ ਕੁੜੀ ਨੂੰ ਸਤਿਕਾਰ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਗਾਇਕ ਇਸ ਕੁੜੀ ਨੂੰ ਆਪਣਾ ਮਸ਼ਹੂਰ ਗੀਤ 'ਦਿਲ ਤੈਨੂੰ ਦਿੱਤਾ ਸੋਹਣਿਆਂ' ਵੀ ਗਾ ਕੇ ਸੁਣਾ ਰਹੇ ਹਨ ।

By  Shaminder Kaur Kaler May 1st 2026 11:49 AM

ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਗਾਇਕ ਆਪਣੀ ਇੱਕ ਸਪੈਸ਼ਲ ਫੈਨ ਦੇ ਨਾਲ ਨਜ਼ਰ ਆ ਰਹੇ ਹਨ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਗੋਡਿਆਂ ਭਾਰ ਬੈਠ ਕੇ ਇਸ ਕੁੜੀ ਨੂੰ ਸਤਿਕਾਰ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਗਾਇਕ ਇਸ ਕੁੜੀ ਨੂੰ ਆਪਣਾ ਮਸ਼ਹੂਰ ਗੀਤ 'ਦਿਲ ਤੈਨੂੰ ਦਿੱਤਾ ਸੋਹਣਿਆਂ' ਵੀ ਗਾ ਕੇ ਸੁਣਾ ਰਹੇ ਹਨ । ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਦੀ ਫੀਮੇਲ ਫੈਨ ਵੀ ਉਨ੍ਹਾਂ ਦਾ ਸਾਥ ਦਿੰਦੀ ਹੋਈ ਨਜ਼ਰ ਆ ਰਹੀ ਹੈ।


ਫੈਨਸ ਨੇ ਵੀ ਦਿੱਤੇ ਰਿਐਕਸ਼ਨ
ਇਸ ਵੀਡੀਓ 'ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਫੈਨਸ ਦਿਲਜੀਤ ਦੇ ਇਸ ਰਵੱਈਏ ਦੀ ਤਾਰੀਫ ਕਰ ਰਹੇ ਹਨ ।ਫੈਨਸ ਜਿੱਥੇ ਗਾਇਕ ਦੇ ਲਈ ਪਿਆਰ ਦੀ ਵਰਖਾ ਕਰ ਰਹੇ ਹਨ, ਉੱਥੇ ਹੀ ਹਾਰਟ ਵਾਲੇ ਇਮੋਜੀ ਪੋਸਟ ਕਰ ਰਹੇ ਹਨ। ਦੱਸ ਦਈਏ ਕਿ ਇਹ ਵੀਡੀਓ ਦਿਲਜੀਤ ਦੋਸਾਂਝ ਦੇ ਕੈਲਗਰੀ ਸ਼ੋਅ ਦਾ ਹੈ। ਜਿੱਥੇ ਉਹ ਪਰਫਾਰਮ ਕਰਨ ਦੇ ਲਈ ਗਏ ਹੋਏ ਸਨ।



ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ।


© Copyright Galactic Television & Communications Pvt. Ltd. 2026. All rights reserved.