ਦੂਜੀ ਵਾਰ ਪਿਤਾ ਬਣੇ ਹਾਰਡੀ ਸੰਧੂ ਦਾ ਫੈਨਸ ਨੂੰ ਤੋਹਫ਼ਾ, ਨਵੇਂ ਗੀਤ ਦੇ ਨਾਲ ਲਵਾਈ ਹਾਜ਼ਰੀ
ਹਾਰਡੀ ਸੰਧੂ ਇੱਕ ਵਾਰ ਮੁੜ ਤੋਂ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਹਨ । ਉਨ੍ਹਾਂ ਦਾ ਨਵਾਂ ਗੀਤ ‘ਕੀ ਹਾਲ ਆ’ ਰਿਲੀਜ਼ ਹੋ ਚੁੱਕਿਆ ਹੈ।
ਹਾਰਡੀ ਸੰਧੂ (Harrdy Sandhu) ਇਨ੍ਹੀਂ ਦਿਨੀਂ ਆਪਣੇ ਨਵਜਾਤ ਬੱਚੇ ਦੇ ਨਾਲ ਰੁੱਝੇ ਹੋਏ ਹਨ । ਇਸ ਦੇ ਨਾਲ ਹੀ ਉਹ ਆਪਣੇ ਪ੍ਰੋਜੈਕਟਸ ‘ਤੇ ਵੀ ਲਗਾਤਾਰ ਕੰਮ ਕਰ ਰਹੇ ਹਨ । ਉਨ੍ਹਾਂ ਦਾ ਨਵਾਂ ਗੀਤ ‘ਕੀ ਹਾਲ ਆ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਰੌਨੀ ਅੰਜਲੀ ਨੇ ਲਿਖੇ ਹਨ । ਇਸ ਗੀਤ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਵੀ ਹਾਰਡੀ ਸੰਧੂ ਦੇ ਗੀਤਾਂ ਨੂੰ ਫੈਨਸ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।
_a5c373107d22f236d359aed4d6174b41_1280X720.webp)
ਹਾਰਡੀ ਸੰਧੂ ਦੀ ਨਿੱਜੀ ਜ਼ਿੰਦਗੀ
ਹਾਰਡੀ ਸੰਧੂ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ‘ਚ ਰੁੱਝੇ ਹੋਏ ਹਨ । ਕਿਉਂਕਿ ਹਾਲ ਹੀ ‘ਚ ਉਹ ਦੂਜੀ ਵਾਰ ਪਿਤਾ ਬਣੇ ਹਨ ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਘਰ ਨੰਨ੍ਹੇ ਮਹਿਮਾਨ ਨੇ ਦਸਤਕ ਦਿੱਤੀ ਹੈ। ਹਾਰਡੀ ਸੰਧੂ ਦਾ ਇਸ ਤੋਂ ਪਹਿਲਾਂ ਇੱਕ ਬੇਟਾ ਵੀ ਹੈ। ਬੇਟੇ ਦੇ ਜਨਮ ਤੋਂ ਕਈ ਸਾਲ ਬਾਅਦ ਹਾਰਡੀ ਦੇ ਘਰ ਦੂਜੇ ਬੱਚੇ ਦਾ ਜਨਮ ਹੋਇਆ ਹੈ।
_ee0abdbabcced45861296f18ee70a80a_1280X720.webp)
ਮਿਊਜ਼ਿਕ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਹਾਰਡੀ ਸੰਧੂ ਕ੍ਰਿਕਟ ਦੇ ਖੇਤਰ ‘ਚ ਸਰਗਰਮ ਸਨ । ਪਰ ਕ੍ਰਿਕਟ ਦੇ ਮੈਦਾਨ ‘ਚ ਲੱਗੀ ਇੱਕ ਸੱਟ ਤੋਂ ਬਾਅਦ ਉਨ੍ਹਾਂ ਨੇ ਕ੍ਰਿਕਟ ਤੋਂ ਕਿਨਾਰਾ ਕਰ ਲਿਆ ਸੀ। ਹਾਰਡੀ ਸੰਧੂ ਦਾ ਅਸਲ ਨਾਂਅ ਹਰਦਵਿੰਦਰ ਸਿੰਘ ਸੰਧੂ ਹੈ ।ਪਰ ਇੰਡਸਟਰੀ ‘ਚ ਉਨ੍ਹਾਂ ਨੂੰ ਹਾਰਡੀ ਸੰਧੂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।