ਹਾਰਡੀ ਸੰਧੂ ਤੇ ਜ਼ੀਨਤ ਸਿੱਧੂ ਦੂਜੀ ਵਾਰ ਬਣੇ ਮਾਪੇ, ਗਾਇਕ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ
ਗਾਇਕ ਹਾਰਡੀ ਸੰਧੂ ਤੇ ਜ਼ੀਨਤ ਸਿੱਧੂ ਦੂਜੀ ਵਾਰ ਮਾਪੇ ਬਣ ਗਏ ਹਨ। ਗਾਇਕ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਫੈਨਸ ਤੇ ਚਾਹੁਣ ਵਾਲਿਆਂ ਦੇ ਨਾਲ ਇਸ ਗੁੱਡ ਨਿਊਜ਼ ਨੂੰ ਸਾਂਝਾ ਕੀਤਾ ਹੈ ।
ਹਾਰਡੀ ਸੰਧੂ (Harrdy Sandhu) ਤੇ ਜੀਨਤ ਸਿੱਧੂ ਦੂਜੀ ਵਾਰ ਮਾਪੇ ਬਣੇ ਹਨ । ਇਸ ਬਾਰੇ ਗਾਇਕ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਬੀਤੇ ਦਿਨੀਂ ਹੀ ਜ਼ੀਨਤ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜੋੜੀ ਦੇ ਵੱਲੋਂ ਦੂਜੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਗਿਆ ਸੀ ਅਤੇ ਆਖਿਰਕਾਰ ਇਹ ਦੂਜੀ ਵਾਰ ਬੱਚੇ ਦੇ ਮਾਪੇ ਬਣ ਗਏ ਹਨ ।
ਹੋਰ ਪੜ੍ਹੋ : ਹਾਰਡੀ ਸੰਧੂ ਤੇ ਜ਼ੀਨਤ ਸਿੱਧੂ ਦੂਜੀ ਵਾਰ ਬਣੇ ਮਾਪੇ, ਗਾਇਕ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ
ਹਾਲਾਂਕਿ ਹਾਰਡੀ ਸੰਧੂ ਦੇ ਵੱਲੋਂ ਇਹ ਰਿਵੀਲ ਨਹੀਂ ਕੀਤਾ ਕਿ ਉਨ੍ਹਾਂ ਦੇ ਘਰ ਬੇਬੀ ਗਰਲ ਹੋਈ ਹੈ ਜਾਂ ਬੇਬੀ ਬੁਆਏ । ਜਿਉਂ ਹੀ ਹਾਰਡੀ ਸੰਧੂ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਾਰਡੀ ਸੰਧੂ ਦਾ ਇੱਕ ਪੁੱਤਰ ਹੈ ਅਤੇ ਪੁੱਤਰ ਦੇ ਜਨਮ ਤੋਂ ਕਈ ਸਾਲਾਂ ਬਾਅਦ ਹੁਣ ਦੂਜੇ ਬੱਚੇ ਦਾ ਜਨਮ ਉਨ੍ਹਾ ਦੇ ਘਰ ਹੋਇਆ ਹੈ।
_3f8df34f7b6d3a479c00754344b2a196_1280X720.webp)
ਹਾਰਡੀ ਸੰਧੂ ਦਾ ਵਰਕ ਫ੍ਰੰਟ
ਹਾਰਡੀ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ । ਗੀਤਾਂ ਦੇ ਨਾਲ ਨਾਲ ਉਨ੍ਹਾਂ ਨੇ ਕਈ ਬਾਲੀਵੁੱਡ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।ਹਾਰਡੀ ਸੰਧੂ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਕ੍ਰਿਕਟਰ ਬਣਨਾ ਚਾਹੁੰਦੇ ਸਨ, ਪਰ ਮੈਦਾਨ ‘ਚ ਲੱਗੀ ਸੱਟ ਦੇ ਕਾਰਨ ਉਨ੍ਹਾਂ ਦੇ ਕਰੀਅਰ ਦਾ ਰੁਖ ਬਦਲ ਗਿਆ ਅਤੇ ਉਹ ਗਾਇਕੀ ਦੇ ਖੇਤਰ ‘ਚ ਆ ਗਏ । ਉਨ੍ਹਾਂ ਨੇ ਕ੍ਰਿਕਟ ਦਾ ਸੁਫਨਾ ਫ਼ਿਲਮ 83 ‘ਚ ਕ੍ਰਿਕਟਰ ਬਣ ਕੇ ਪੂਰਾ ਕੀਤਾ ਹੈ।