ਹਰਭਜਨ ਮਾਨ ਆਪਣੇ ਪਿੰਡ ਖੇਮੂਆਣਾ ਸਥਿਤ ਖੇਤਾਂ ‘ਚ ਆਏ ਨਜ਼ਰ, ਕਿਹਾ ਫੈਨਸ ਦੀ ਡਿਮਾਂਡ ‘ਤੇ ਘਰ ‘ਚ ਕੀਤਾ ਇਹ ਕੰਮ
ਹਰਭਜਨ ਮਾਨ ਨੇ ਮੁੜ ਤੋਂ ਆਪਣੇ ਪਿੰਡ ਖੇਮੂਆਣੇ ਦਾ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਆਪਣੇ ਪਿੰਡ ਸਥਿਤ ਖੇਤਾਂ ‘ਚ ਨਜ਼ਰ ਆ ਰਹੇ ਹਨ । ਵੀਡੀਓ ‘ਚ ਹਰਭਜਨ ਮਾਨ ਦੱਸ ਰਹੇ ਹਨ ਕਿ ਉਹਨਾਂ ਦੇ ਖੇਤਾਂ ‘ਚ ਮੂਲੀਆਂ, ਸਰੋਂ ਦਾ ਸਾਗ ਤੇ ਹੋਰ ਵੀ ਬਹੁਤ ਕੁਝ ਲੱਗਿਆ ਹੋਇਆ ਹੈ ਅਤੇ ਇਹ ਸਵਰਗ ਹੈ।
ਹਰਭਜਨ ਮਾਨ (Harbhajan Mann)ਨੇ ਮੁੜ ਤੋਂ ਆਪਣੇ ਪਿੰਡ ਖੇਮੂਆਣੇ ਦਾ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਆਪਣੇ ਪਿੰਡ ਸਥਿਤ ਖੇਤਾਂ ‘ਚ ਨਜ਼ਰ ਆ ਰਹੇ ਹਨ । ਵੀਡੀਓ ‘ਚ ਹਰਭਜਨ ਮਾਨ ਦੱਸ ਰਹੇ ਹਨ ਕਿ ਉਹਨਾਂ ਦੇ ਖੇਤਾਂ ‘ਚ ਮੂਲੀਆਂ, ਸਰੋਂ ਦਾ ਸਾਗ ਤੇ ਹੋਰ ਵੀ ਬਹੁਤ ਕੁਝ ਲੱਗਿਆ ਹੋਇਆ ਹੈ ਅਤੇ ਇਹ ਸਵਰਗ ਹੈ। ਇਸ ਦੇ ਨਾਲ ਹੀ ਹਰਭਜਨ ਮਾਨ ਨੇ ਫੈਨਸ ਨੂੰ ਕਿਹਾ ਕਿ ਤੁਸੀਂ ਹਮੇਸ਼ਾ ਕਹਿੰਦੇ ਸਨ ਕਿ ਘਰ ‘ਚ ਕੋਈ ਰੁੱਖ ਨਹੀਂ ਹੈ। ਹੁਣ ਉਹ ਜਲਦ ਹੀ ਆਪਣੇ ਘਰ ‘ਚ ਰੁੱਖ ਲਗਾਉਣਗੇ । ਕਿਉਂਕਿ ਹਾਲੇ ਪੇਂਟ ਦਾ ਕੰਮ ਚੱਲ ਰਿਹਾ ਹੈ।
_efd1c54b207ed567e046e12ac4ef44ba_1280X720.webp)
ਸਰੋਤਿਆਂ ਨੂੰ ਦਿੱਤੀ ਸਲਾਹ
ਹਰਭਜਨ ਮਾਨ ਕਹਿੰਦੇ ਨੇ ਕਿ ਆਪਣੇ ਪਿੰਡ ਨਾਲ ਮੋਹ ਨਾ ਛੱਡਿਓ। ਕਿਉਂਕਿ ਪੰਜਾਬ ਪਿੰਡਾਂ ‘ਚ ਵੱਸਦਾ ਹੈ ਅਤੇ ਕੰਮ ਕਾਰਾਂ ਦੀਆਂ ਮਜਬੂਰੀਆਂ ਦੇ ਕਾਰਨ ਕਈ ਵਾਰ ਬਾਹਰ ਜਾਣਾ ਪੈਂਦਾ ਹੈ, ਪਰ ਆਪਣੇ ਮੂਲ ਨਾਲੋਂ ਇਨਸਾਨ ਨੂੰ ਕਦੇ ਵੀ ਟੁੱਟਣਾ ਨਹੀਂ ਚਾਹੀਦਾ ।ਹਰਭਜਨ ਮਾਨ ਕਹਿੰਦੇ ਨੇ ਕਿ ਉਨ੍ਹਾਂ ਦੇ ਲਈ ਪਿੰਡ ਸਵਰਗ ਵਰਗਾ ਹੈ ਅਤੇ ਇਹੋ ਜਿਹਾ ਸਵਰਗ ਕਿਤੇ ਹੋਰ ਨਹੀਂ ਲੱਭਣਾ ।

ਹਰਭਜਨ ਮਾਨ ਦਾ ਵਰਕ ਫ੍ਰੰਟ
ਹਰਭਜਨ ਮਾਨ ਇਨ੍ਹੀਂ ਦਿਨੀਂ ਪੰਜਾਬ ‘ਚ ਸ਼ੋਅ ਕਰ ਰਹੇ ਹਨ। ਕਿਉਂਕਿ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਗਾਇਕ ਇਨ੍ਹੀਂ ਦਿਨੀਂ ਸ਼ੋਅ ਕਰਨ ‘ਚ ਰੁੱਝੇ ਹੋਏ ਹਨ ।ਹਾਲ ਹੀ ‘ਚ ਉਨ੍ਹਾਂ ਦਾ ਇੱਕ ਗੀਤ ‘ਸਾਵਨ ਵਰਗਿਆ’ ਰਿਲੀਜ਼ ਹੋਇਆ ਹੈ। ਜਿਸ ਨੂੰ ਫੈਨਸ ਦਾ ਬੇਸ਼ੁਮਾਰ ਪਿਆਰ ਮਿਲ ਰਿਹਾ ਹੈ।