ਹਰਭਜਨ ਮਾਨ ਨੇ ਆਪਣੀ ਸਿਹਤ ਦਾ ਦੱਸਿਆ ਰਾਜ, ਦੱਸਿਆ ਕਿਵੇਂ ਰਹਿੰਦੇ ਹਨ ਫਿੱਟ

ਹਰਭਜਨ ਮਾਨ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਇਸ ਵੀਡੀਓ ‘ਚ ਹਰਭਜਨ ਮਾਨ ਦੱਸ ਰਹੇ ਹਨ ਕਿ ਫੈਨਸ ਹਮੇਸ਼ਾ ਉਨ੍ਹਾਂ ਨੂੰ ਪੁੱਛਦੇ ਹਨ ਕਿ ਉਹ ਫਿੱਟ ਕਿਵੇਂ ਰਹਿੰਦੇ ਹਨ । ਹਰਭਜਨ ਮਾਨ ਕਹਿੰਦੇ ਹਨ ਕਿ ਉਹ ਦੋ ਰੋਟੀਆਂ, ਕੁਝ ਫ਼ਲ ਫਰੂਟ ਖਾਂਦੇ ਹਨ ਅਤੇ ਇਹੀ ਉਨ੍ਹਾਂ ਦੀ ਸਿਹਤ ਦਾ ਰਾਜ਼ ਹੈ।

By  Shaminder Kaur Kaler January 15th 2026 06:30 PM -- Updated: January 15th 2026 06:41 PM

ਹਰਭਜਨ ਮਾਨ (Harbhajan Mann) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਇਸ ਵੀਡੀਓ ‘ਚ ਹਰਭਜਨ ਮਾਨ ਦੱਸ ਰਹੇ ਹਨ ਕਿ ਫੈਨਸ ਹਮੇਸ਼ਾ ਉਨ੍ਹਾਂ ਨੂੰ ਪੁੱਛਦੇ ਹਨ ਕਿ ਉਹ ਫਿੱਟ ਕਿਵੇਂ ਰਹਿੰਦੇ ਹਨ । ਹਰਭਜਨ ਮਾਨ ਕਹਿੰਦੇ ਹਨ ਕਿ ਉਹ ਦੋ ਰੋਟੀਆਂ, ਕੁਝ ਫ਼ਲ ਫਰੂਟ ਖਾਂਦੇ ਹਨ ਅਤੇ ਇਹੀ ਉਨ੍ਹਾਂ ਦੀ ਸਿਹਤ ਦਾ ਰਾਜ਼ ਹੈ।


ਹਰਭਜਨ ਮਾਨ ਇਸ ਵੀਡੀਓ ‘ਚ ਖੇਤਾਂ ‘ਚ ਨਜ਼ਰ ਆ ਰਹੇ ਹਨ ਅਤੇ ਸ਼ੋਅ ਤੋਂ ਪਹਿਲਾਂ ਉਨ੍ਹਾਂ ਨੇ ਖੇਤਾਂ ‘ਚ ਹੀ ਰੋਟੀ ਖਾਧੀ । ਹਰਭਜਨ ਮਾਨ ਨੂੰ ਕੁਦਰਤ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਅਤੇ ਉਹ ਅਕਸਰ ਆਪਣੇ ਖੇਤਾਂ ਅਤੇ ਪਿੰਡ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ 


ਹਰਭਜਨ ਮਾਨ ਦਾ ਵਰਕ ਫ੍ਰੰਟ 

ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਗਾਇਕ ਹਰਭਜਨ ਮਾਨ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਹੀ ਛੋਟੀ ਉਮਰ ‘ਚ ਕਰ ਦਿੱਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ‘ਚ ਵੀ ਹੱਥ ਅਜ਼ਮਾਇਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਖੂਬ ਸਰਾਹਿਆ ਗਿਆ ।ਹੁਣ ਤੱਕ ਹਰਭਜਨ ਮਾਨ ਕਈ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। 

© Copyright Galactic Television & Communications Pvt. Ltd. 2026. All rights reserved.