ਹਰਭਜਨ ਮਾਨ ਆਪਣੇ ਪਿੰਡ ਖੇਮੂਆਣਾ ‘ਚ ਪਹੁੰਚੇ, ਪਿੰਡ ਵਾਲਿਆਂ ਦੇ ਨਾਲ ਕੀਤੀ ਮੁਲਾਕਾਤ

ਹਰਭਜਨ ਮਾਨ ਅਕਸਰ ਆਪਣੇ ਪਿੰਡ ਖੇਮੂਆਣਾ ‘ਚ ਆਉਂਦੇ ਰਹਿੰਦੇ ਹਨ । ਬੀਤੇ ਦਿਨ ਵੀ ਉਹ ਆਪਣੇ ਪਿੰਡ ਪਹੁੰਚੇ । ਜਿੱਥੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ । ਇਸ ਮੌਕੇ ਤੇ ਹਰਭਜਨ ਮਾਨ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਅਤੇ ਲਿਖਿਆ ‘ਦੋ ਕੁ ਦਿਨ ਆਪਣੇ ਪਿੰਡ ਖੇਮੂਆਣਾ ਆਪਣਿਆਂ ਨਾਲ’।

By  Shaminder Kaur Kaler December 4th 2025 03:30 PM

ਹਰਭਜਨ ਮਾਨ (Harbhajan Mann) ਅਕਸਰ ਆਪਣੇ ਪਿੰਡ ਖੇਮੂਆਣਾ ‘ਚ ਆਉਂਦੇ ਰਹਿੰਦੇ ਹਨ । ਬੀਤੇ ਦਿਨ ਵੀ ਉਹ ਆਪਣੇ ਪਿੰਡ ਪਹੁੰਚੇ । ਜਿੱਥੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ । ਇਸ ਮੌਕੇ ਤੇ ਹਰਭਜਨ ਮਾਨ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਅਤੇ ਲਿਖਿਆ ‘ਦੋ ਕੁ ਦਿਨ ਆਪਣੇ ਪਿੰਡ ਖੇਮੂਆਣਾ ਆਪਣਿਆਂ ਨਾਲ’।ਪਿੰਡ ਪਹੁੰਚਣ ਤੇ ਪਿੰਡ ਦੇ ਲੋਕਾਂ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਗਿਆ ।


ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਰਭਜਨ ਮਾਨ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਤੇ ਪਿੰਡ ਦੇ ਹੋਰ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਹਰਭਜਨ ਮਾਨ ਨੂੰ ਪਿੰਡ ‘ਚ ਵੇਖ ਕੇ ਪਿੰਡ ਦੇ ਲੋਕ ਫੁੱਲੇ ਨਹੀਂ ਸਮਾ ਰਹੇ । 

ਪਿੰਡ ਦਾ ਲਾਇਆ ਗੇੜਾ 

ਹਰਭਜਨ ਮਾਨ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਪਿੰਡ ਦਾ ਗੇੜਾ ਲਾ ਰਹੇ ਹਨ ਅਤੇ ਕਦੇ ਚਾਚੀਆਂ ਤਾਈਆਂ ਕੋਲ ਮਿਲਣ ਦੇ ਲਈ ਜਾਂਦੇ ਨੇ ਅਤੇ ਕਦੇ ਦੋਸਤਾਂ ਮਿੱਤਰਾਂ ਦੇ ਨਾਲ ਸਮਾਂ ਬਿਤਾਉਂਦੇ ਦਿਖਾਈ ਦਿੱਤੇ । ਇਸ ਦੇ ਨਾਲ ਹੀ ਪਿੰਡ ‘ਚ ਵਿਆਹ ਦੀ ਭਾਜੀ ਦਾ ਅਨੰਦ ਮਾਣਦੇ ਹੋਏ ਦਿਖਾਈ ਦਿੱਤੇ । ਪਿੰਡ ਦੇ ਕਈ ਲੋਕ ਉਨ੍ਹਾ ਦੇ ਨਾਲ ਸੈਲਫੀਆਂ ਲੈਂਦੇ ਵੀ ਨਜ਼ਰ ਆਏ । ਦੱਸ ਦਈਏ ਕਿ ਹਰਭਜਨ ਮਾਨ ਬੇਸ਼ੱਕ ਵਿਦੇਸ਼ ‘ਚ ਵੀ ਰਹਿੰਦੇ ਹਨ, ਪਰ ਉਨ੍ਹਾਂ ਦਾ ਆਪਣੇ ਪਿੰਡ ਦੇ ਨਾਲ ਬਹੁਤ ਜ਼ਿਆਦਾ ਮੋਹ ਹੈ। ਅਕਸਰ ਉਹ ਆਪਣੇ ਪਿੰਡ ‘ਚ ਗੇੜਾ ਮਾਰਦੇ ਨਜ਼ਰ ਆਉਂਦੇ ਹਨ । 

© Copyright Galactic Television & Communications Pvt. Ltd. 2026. All rights reserved.