ਗੀਤਕਾਰ ਦਵਿੰਦਰ ਖੰਨਾ ਵਾਲਾ ਦੇ ਨਾਲ ਹਰਭਜਨ ਮਾਨ ਨੇ ਕੀਤੀ ਮੁਲਾਕਾਤ, ਦਵਿੰਦਰ ਖੰਨਾ ਵਾਲਾ ਦੇ ਗੀਤ ‘ਚਿੱਠੀਏ ਨੀ ਚਿੱਠੀਏ’ ਨਾਲ ਬਣੀ ਸੀ ਪਛਾਣ

ਹਰਭਜਨ ਮਾਨ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ੳੇੁਹ ਅਕਸਰ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨਾਮੀ ਗੀਤਕਾਰ ਦਵਿੰਦਰ ਖੰਨੇ ਵਾਲਾ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਮੌਕੇ ਗਾਇਕ ਨੇ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ ਅਤੇ ਕਿਹਾ ਕਿ ਗੀਤਕਾਰ ਦਵਿੰਦਰ ਖੰਨੇ ਵਾਲਾ ਦੇ ਗੀਤ ‘ਚਿੱਠੀਏ ਨੀ ਚਿੱਠੀਏ’ ਨੇ ਉਨ੍ਹਾਂ ਨੂੰ ਪਛਾਣ ਦਿਵਾਈ ਸੀ ।

By  Shaminder Kaur Kaler March 3rd 2026 04:00 PM -- Updated: March 5th 2026 11:16 AM

ਹਰਭਜਨ ਮਾਨ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ੳੇੁਹ ਅਕਸਰ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨਾਮੀ ਗੀਤਕਾਰ ਦਵਿੰਦਰ ਖੰਨੇ ਵਾਲਾ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਮੌਕੇ ਗਾਇਕ ਨੇ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ ਅਤੇ ਕਿਹਾ ਕਿ ਗੀਤਕਾਰ ਦਵਿੰਦਰ ਖੰਨੇ ਵਾਲਾ ਦੇ ਗੀਤ ‘ਚਿੱਠੀਏ ਨੀ ਚਿੱਠੀਏ’ ਨੇ ਉਨ੍ਹਾਂ ਨੂੰ ਪਛਾਣ ਦਿਵਾਈ ਸੀ ।

ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘“ਚਿੱਠੀਏ ਨੀ ਚਿੱਠੀਏ” ਗੀਤ ਦੇ ਗੀਤਕਾਰ ਬਾਈ ‘ਦਵਿੰਦਰ ਖੰਨੇਵਾਲਾ’ ਨਾਲ ਕੱਲ ਸ਼ੋਅ ਤੋਂ ਪਹਿਲਾਂ ਉਹਨਾਂ ਦੇ ਘਰ ਇੱਕ ਮਿਲਣੀ ਦਸੰਬਰ ੧੯੯੨ ਵਿੱਚ ਰਿਲੀਜ਼ ਹੋਏ, ਦਵਿੰਦਰ ਬਾਈ ਜੀ ਦੀ ਕਲਮ ਦਾ ਲਿਖੇ ਤੇ ਚਰਨਜੀਤ ਆਹੂਜਾ ਜੀ ਦੇ ਸੰਗੀਤ ਵਿੱਚ ਆਏ “ਚਿੱਠੀਏ ਨੀ ਚਿੱਠੀਏ” ਗੀਤ ਨੇ ਮੇਰੀ ਪੰਜਾਬੀ ਸਰੋਤਿਆਂ ਨਾਲ ਪਹਿਲੀ ਪਹਿਚਾਣ ਬਣਾਈ’। ਦੱਸ ਦਈਏ ਕਿ ਨੱਬੇ ਦੇ ਦਹਾਕੇ ‘ਚ ਦਵਿੰਦਰ ਖੰਨੇ ਵਾਲਾ ਵੱਲੋਂ ਲਿਖੇ ਇਸ ਗੀਤ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ।ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਦੇ ਵੱਲੋਂ ਗਾਏ ਹਨ । ਉਨ੍ਹਾਂ ਨੇ ਅਣਗਿਣਤ ਗੀਤ ਲਿਖੇ ਹਨ ਜਿਸ ਨੂੰ ਕਈ ਗਾਇਕਾਂ ਨੇ ਆਪਣੀ ਆਵਾਜ਼ ‘ਚ ਸ਼ਿੰਗਾਰਿਆ । 

ਹਰਭਜਨ ਮਾਨ ਦਾ ਵਰਕ ਫ੍ਰੰਟ 

ਹਰਭਜਨ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਹੁਣ ਉਨ੍ਹਾਂ ਦੀ ਧੀ ਸਾਹਰ ਮਾਨ ਵੀ ਜਲਦ ਹੀ ਇੱਕ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਵੇਗੀ । 

© Copyright Galactic Television & Communications Pvt. Ltd. 2026. All rights reserved.