ਕੌਰ ਬੀ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਸੂਟਾਂ ਦੀ ਸ਼ੁਕੀਨ ਕੌਰ ਬੀ ਸਲੇਟੀਆਂ ਵੀ ਖਾਂਦੀ ਹੈ ਚਾਅ ਨਾਲ
ਕੌਰ ਬੀ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਅੱਜ ਗਾਇਕਾ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ।ਕੌਰ ਬੀ ਪਟਿਆਲਾ ਦੇ ਨਜ਼ਦੀਕ ਪਿੰਡ ਨਵਾਂ ਗਾਓਂ ਦੇ ਰਹਿਣ ਵਾਲੇ ਹਨ ।
ਕੌਰ ਬੀ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਅੱਜ ਗਾਇਕਾ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ।ਕੌਰ ਬੀ ਪਟਿਆਲਾ ਦੇ ਨਜ਼ਦੀਕ ਪਿੰਡ ਨਵਾਂ ਗਾਓਂ ਦੇ ਰਹਿਣ ਵਾਲੇ ਹਨ । ਇੱਥੇ ਹੀ ਉਨ੍ਹਾਂ ਦਾ ਪਾਲਣ ਪੋਸ਼ਣ ਹੋਇਆ ।ਛੋਟੀ ਉਮਰ ‘ਚ ਹੀ ਕੌਰ ਬੀ ਗੀਤ ਗਾਉਣ ਦਾ ਸ਼ੌਂਕ ਰੱਖਦੇ ਸਨ।

ਪਰ ਅੱਗੇ ਚੱਲ ਕੇ ਇਹ ਉਨ੍ਹਾਂ ਦਾ ਪ੍ਰੋਫੈਸ਼ਨ ਬਣ ਗਿਆ । ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਉਨ੍ਹਾਂ ਨੂੰ ਕਰੜੀ ਮਸ਼ੱਕਤ ਕਰਨੀ ਪਈ ਅਤੇ ਕਈ ਰਿਆਲਟੀ ਸ਼ੋਅਸ ‘ਚ ਵੀ ਉਨ੍ਹਾਂ ਨੇ ਹਿੱਸਾ ਲਿਆ ਸੀ। ਕੌਰ ਬੀ ਨੇ ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਮੁਹੰਮਦ ਰਫੀ ਸਣੇ ਕਈ ਵੱਡੇ ਗਾਇਕਾਂ ਨੂੰ ਸੁਣ ਸੁਣ ਕੇ ਹੀ ਗਾਇਕੀ ਦੇ ਗੁਰ ਸਿੱਖੇ ਹਨ।

ਸਲੇਟੀਆਂ ਖਾਣ ਦਾ ਚਾਅ
ਕੌਰ ਬੀ ਨੂੰ ਸਲੇਟੀਆਂ ਖਾਣ ਦਾ ਬੜਾ ਚਸਕਾ ਹੈ। ਉਹ ਬਚਪਨ ‘ਚ ਵੀ ਸਲੇਟੀਆਂ ਖਾਂਦੇ ਸਨ ਅਤੇ ਹੁਣ ਵੀ ਉਹ ਸਲੇਟੀਆਂ ਬੜੇ ਚਾਅ ਦੇ ਨਾਲ ਖਾਂਦੇ ਹਨ।
ਸੂਟਾਂ ਦਾ ਸ਼ੌਂਕ
ਕੌਰ ਬੀ ਨੂੰ ਸੂਟਾਂ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ। ਉਸ ਦੇ ਕੋਲ ਵੱਖ ਵੱਖ ਤਰਾਂ ਦੇ ਡਿਜ਼ਾਈਨਰ ਸੂਟ ਵੀ ਹਨ ਅਤੇ ਇਸ ਤੋਂ ਇਲਾਵਾ ਉਸ ਦੇ ਕੋਲ ਫੁੱਟਵਿਅਰ ਦੀ ਵੀ ਭਰਮਾਰ ਹੈ। ਵੱਖ ਵੱਖ ਤਰ੍ਹਾਂ ਦੀ ਜੁੱਤੀਆਂ ਪਹਿਨਣਾ ਗਾਇਕਾ ਨੂੰ ਬਹੁਤ ਜ਼ਿਆਦਾ ਪਸੰਦ ਹੈ।