ਜ਼ਿੰਦਗੀ ਦੀ ਸੱਚਾਈ ਨੂੰ ਬਿਆਨ ਕਰਦਾ ਹੈ ਹੰਸ ਰਾਜ ਹੰਸ ਦਾ ਗੀਤ ‘ਉਹਦੀਆਂ ਖੇਡਾਂ’ ਫੈਨਸ ਨੂੰ ਆ ਰਿਹਾ ਪਸੰਦ

ਪਦਮ ਸ਼੍ਰੀ ਹੰਸ ਰਾਜ ਹੰਸ ਦਾ ਗੀਤ ‘ਉਹਦੀਆਂ ਖੇਡਾਂ’ ਫੈਨਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਸੰਜੀਵ ਅਨੰਦ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਅਮਦਾਦ ਅਲੀ ਨੇ।ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਲਿਖੇ ਗਏ ਹਨ Sanjeev Ananda ਦੇ ਵੱਲੋਂ ਅਤੇ ਪਦਮ ਸ਼੍ਰੀ ਹੰਸ ਰਾਜ ਹੰਸ ਦੀ ਆਵਾਜ਼ ਨੇ ਗਾਗਰ ‘ਚ ਸਾਗਰ ਭਰਨ ਦਾ ਕੰਮ ਕੀਤਾ ਹੈ।

By  Shaminder Kaur Kaler July 2nd 2026 06:00 PM

ਪਦਮ ਸ਼੍ਰੀ ਹੰਸ ਰਾਜ ਹੰਸ ਦਾ ਗੀਤ ‘ਉਹਦੀਆਂ ਖੇਡਾਂ’ ਫੈਨਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਸੰਜੀਵ ਅਨੰਦ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਅਮਦਾਦ ਅਲੀ ਨੇ।ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਲਿਖੇ ਗਏ ਹਨ Sanjeev Ananda  ਦੇ  ਵੱਲੋਂ  ਅਤੇ ਪਦਮ ਸ਼੍ਰੀ ਹੰਸ ਰਾਜ ਹੰਸ ਦੀ ਆਵਾਜ਼ ਨੇ ਗਾਗਰ ‘ਚ ਸਾਗਰ ਭਰਨ ਦਾ ਕੰਮ ਕੀਤਾ ਹੈ।

ਗੀਤ ‘ਚ ਜ਼ਿੰਦਗੀ ਦੀ ਸੱਚਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਪ੍ਰਮਾਤਮਾ ਜਿਸ ਨੂੰ ਚਾਹਵੇ ਰਾਜੇ ਤੋਂ ਰੰਕ ਤੇ ਜਿਸ ਨੂੰ ਚਾਹਵੇ ਰੰਕ ਤੋਂ ਰਾਜਾ ਬਣਾ ਦਿੰਦਾ ਹੈ। ਉਸ ਦੀਆਂ ਖੇਡਾਂ ਨੂੰ ਕੋਈ ਨੀ ਸਮਝ ਸਕਦਾ, ਇਹ ਸਿਰਫ਼ ਪ੍ਰਮਾਤਮਾ ਹੀ ਜਾਣ ਸਕਦਾ ਹੈ ।

ਇਸ ਦੇ ਨਾਲ ਹੀ ਗੀਤ ਦੇ ਰਾਹੀਂ ਇੱਕ ਸੁਨੇਹਾ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨਸਾਨ ਜ਼ਿੰਦਗੀ ‘ਚ ਸਭ ਕੁਝ ਹਾਸਲ ਕਰਨ ਦੀ ਹੋੜ ‘ਚ ਲੱਗਿਆ ਰਹਿੰਦਾ ਹੈ ਅਤੇ ਸੌ ਸੱਚ ਝੁਠ ਵੀ ਬੋਲਦਾ ਹੈ ।ਪਰ ਜਦੋਂ ਪ੍ਰਮਾਤਮਾ ਦੀ ਮਾਰ ਪੈਂਦੀ ਹੈ ਤਾਂ ਉਹ ਉੱਠਣ ਜੋਗਾ ਨਹੀਂ ਰਹਿੰਦਾ ।ਇਸ ਲਈ ਅੱਜ ਜੇ ਤੁਹਾਡੇ ਕੋਲ ਦੌਲਤ, ਸ਼ੌਹਰਤ, ਬੰਗਲੇ, ਮਹਿਲ ਮਾੜੀਆਂ ਹਨ ਤਾਂ ਉਸ ਦਾ ਹੰਕਾਰ ਨਹੀਂ ਕਰਨਾ ਚਾਹੀਦਾ । ਹਰ ਪਲ ਉਸ ਦਾ ਸ਼ੁਕਰਾਨਾ ਕਰਦੇ ਹੋਏ ਹਰ ਕਿਸੇ ਦੇ ਨਾਲ ਨਿਮਰਤਾ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਕਿਉਂਕਿ ਸਮਾਂ ਬਦਲਦੇ ਹੋਏ ਦੇਰ ਨਹੀਂ ਲੱਗਦੀ ।  

© Copyright Galactic Television & Communications Pvt. Ltd. 2026. All rights reserved.