ਪਦਮ ਸ਼੍ਰੀ ਹੰਸ ਰਾਜ ਹੰਸ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਨੂੰਹ ਮਾਨਸੀ ਸ਼ਰਮਾ ਨੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵਧਾਈ

ਪਦਮ ਸ਼੍ਰੀ ਹੰਸ ਰਾਜ ਹੰਸ ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਉਨ੍ਹਾਂ ਦੀ ਛੋਟੀ ਨੂੰਹ ਮਾਨਸੀ ਸ਼ਰਮਾ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਇੱਕ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਜਨਮ ਦਿਨ ਮੁਬਾਰਕ ਪਾਪਾ।ਪਿਛਲੇ ਮਹੀਨੇ ਆਪਣੇ ਪਿਤਾ ਨੂੰ ਗੁਆਉਣ ਨਾਲ ਮੇਰੇ ਦਿਲ ਵਿੱਚ ਇੱਕ ਖਾਲੀਪਣ ਪੈਦਾ ਹੋ ਗਿਆ ਹੈ ਜਿਸਨੂੰ ਸ਼ਬਦ ਬਿਆਨ ਨਹੀਂ ਕਰ ਸਕਦੇ...ਪਰ ਉਸ ਨੁਕਸਾਨ ਦੇ ਵਿਚਕਾਰ, ਮੈਂ ਸੱਚਮੁੱਚ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਪਾ ਕੇ ਧੰਨਵਾਦੀ ਮਹਿਸੂਸ ਕਰਦੀ ਹਾਂ।

By  Shaminder Kaur Kaler April 9th 2026 01:50 PM

ਪਦਮ ਸ਼੍ਰੀ ਹੰਸ ਰਾਜ ਹੰਸ (Hans Raj Hans) ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਉਨ੍ਹਾਂ ਦੀ ਛੋਟੀ ਨੂੰਹ ਮਾਨਸੀ ਸ਼ਰਮਾ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਇੱਕ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਜਨਮ ਦਿਨ ਮੁਬਾਰਕ ਪਾਪਾ।ਪਿਛਲੇ ਮਹੀਨੇ ਆਪਣੇ ਪਿਤਾ ਨੂੰ ਗੁਆਉਣ ਨਾਲ ਮੇਰੇ ਦਿਲ ਵਿੱਚ ਇੱਕ ਖਾਲੀਪਣ ਪੈਦਾ ਹੋ ਗਿਆ ਹੈ ਜਿਸਨੂੰ ਸ਼ਬਦ ਬਿਆਨ ਨਹੀਂ ਕਰ ਸਕਦੇ...ਪਰ ਉਸ ਨੁਕਸਾਨ ਦੇ ਵਿਚਕਾਰ, ਮੈਂ ਸੱਚਮੁੱਚ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਪਾ ਕੇ ਧੰਨਵਾਦੀ ਮਹਿਸੂਸ ਕਰਦੀ ਹਾਂ।


ਮੈਂ ਜਾਣਦੀ ਹਾਂ ਕਿ ਅਸੀਂ ਬਹੁਤ ਜ਼ਿਆਦਾ ਗੱਲ ਨਹੀਂ ਕਰਦੇ... ਅਤੇ ਮੈਂ ਅਜਿਹੀ ਨਹੀਂ ਹਾਂ ਜੋ ਹਮੇਸ਼ਾ ਆ ਕੇ ਹਰ ਚੀਜ਼ ਖੁੱਲ੍ਹ ਕੇ ਪ੍ਰਗਟ ਕਰ ਸਕਦਾ ਹਾਂ ਜਾਂ ਹਜ਼ਾਰਾਂ ਗੱਲਾਂ ਆਹਮੋ-ਸਾਹਮਣੇ ਕਹਿ ਸਕਦੀ ਹਾਂ।ਪਰ ਮੇਰੇ ਦਿਲ ਦੀ ਡੂੰਘਾਈ ਵਿੱਚ ਕਿਤੇ ਨਾ ਕਿਤੇ, ਮੈਂ ਸੱਚਮੁੱਚ ਜਾਣਦੀ ਹਾਂ ਕਿ ਤੁਸੀਂ ਕਿੰਨੇ ਕੀਮਤੀ ਹੋ... ਸਿਰਫ਼ ਮੇਰੇ ਲਈ ਨਹੀਂ, ਸਗੋਂ ਤੁਹਾਡੇ ਪੁੱਤਰ ਅਤੇ ਸਾਡੇ ਬੱਚਿਆਂ ਲਈ ਵੀ”। ਮਾਨਸੀ ਸ਼ਰਮਾ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਕਮੈਂਟ ਕੀਤੇ ਜਾ ਰਹੇ ਹਨ ਅਤੇ ਪਦਮ ਸ਼੍ਰੀ ਹੰਸ ਰਾਜ ਹੰਸ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ।


ਪਦਮ ਸ਼੍ਰੀ ਹੰਸ ਰਾਜ ਹੰਸ ਦਾ ਵਰਕ ਫ੍ਰੰਟ 

ਪਦਮ ਸ਼੍ਰੀ ਹੰਸ ਰਾਜ ਹੰਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਵਣਜਾਰਨ ਕੁੜੀਏ, ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ, ਸਾਉਣ ਮਹੀਨਾ ਕਿਣਮਿਣ ਕਿਣਮਿਣ, ਲੁੱਟੀ ਹੀਰ ਵੇ ਫਕੀਰ ਦੀ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਏ ਜੋ ਸਿੱਲ੍ਹੀ ਸਿੱਲ੍ਹੀ ਆਉਂਦੀ ਏ ਹਵਾ, ਸੋਹਣੀ ਲੱਗਦੀ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ ਅਤੇ ਹਾਲੇ ਵੀ ਗਾਇਕੀ ਦੇ ਖੇਤਰ ‘ਚ ਸਰਗਰਮ ਹਨ । 

© Copyright Galactic Television & Communications Pvt. Ltd. 2026. All rights reserved.