ਫ਼ਿਲਮ ‘ਧਮਾਲ’ ‘ਚ ਗਾਇਆ ਗੁਰੁ ਰੰਧਾਵਾ ਦਾ ਗੀਤ ‘ਕਹਿਰ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਗੁਰੁ ਰੰਧਾਵਾ ਦਾ ਗੀਤ ‘ਕਹਿਰ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਗੁਰੁ ਰੰਧਾਵਾ, ਗਿੱਲ ਮੱਛਰਾਏ, ਰੌਨੀ ਅੰਜਲੀ ਨੇ ਲਿਖੇ ਹਨ । ਇਹ ਗੀਤ ਗੁਰੁ ਰੰਧਾਵਾ ਨੇ ਫ਼ਿਲਮ ‘ਧਮਾਲ-੪’ ‘ਚ ਇਹ ਗੀਤ ਗਾਇਆ ਹੈ ਅਤੇ ਇਸ ਗੀਤ ਨੂੰ ਰਿਤੇਸ਼ ਦੇਸ਼ਮੁੱਖ, ਅਜੇ ਦੇਵਗਨ, ਗੁਰੁ ਰੰਧਾਵਾ, ਅਰਸ਼ਦ ਵਾਰਸੀ ਤੇ ਹੋਰ ਅਦਾਕਾਰਾਂ ‘ਤੇ ਫ਼ਿਲਮਾਇਆ ਗਿਆ ਹੈ।
ਗੁਰੁ ਰੰਧਾਵਾ (Guru Randhawa) ਦਾ ਗੀਤ ‘ਕਹਿਰ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਗੁਰੁ ਰੰਧਾਵਾ, ਗਿੱਲ ਮੱਛਰਾਏ, ਰੌਨੀ ਅੰਜਲੀ ਨੇ ਲਿਖੇ ਹਨ । ਇਹ ਗੀਤ ਗੁਰੁ ਰੰਧਾਵਾ ਨੇ ਫ਼ਿਲਮ ‘ਧਮਾਲ-4’ ‘ਚ ਇਹ ਗੀਤ ਗਾਇਆ ਹੈ ਅਤੇ ਇਸ ਗੀਤ ਨੂੰ ਰਿਤੇਸ਼ ਦੇਸ਼ਮੁੱਖ, ਅਜੇ ਦੇਵਗਨ, ਗੁਰੁ ਰੰਧਾਵਾ, ਅਰਸ਼ਦ ਵਾਰਸੀ ਤੇ ਹੋਰ ਅਦਾਕਾਰਾਂ ‘ਤੇ ਫ਼ਿਲਮਾਇਆ ਗਿਆ ਹੈ।

ਇਹ ਗੀਤ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਇਆ ਹੈ। ਜਿਸ ‘ਚ ਇਹ ਸਾਰੇ ਅਦਾਕਾਰ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦੱਸ ਦਈਏ ਕਿ ‘ਧਮਾਲ-੪’ ਫ਼ਿਲਮ ਜੁਲਾਈ ‘ਚ ਰਿਲੀਜ਼ ਹੋਣ ਜਾ ਰਹੀ ਹੈ। ਜਿਸ ‘ਚ ਮਸਤੀ ਦੇ ਨਾਲ-ਨਾਲ ਖੂਬ ਧਮਾਲ ਵੇਖਣ ਨੂੰ ਮਿਲੇਗੀ। ਫੈਨਸ ਨੂੰ ਵੀ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ।

ਗੁਰੁ ਰੰਧਾਵਾ ਦਾ ਵਰਕ ਫ੍ਰੰਟ
ਗੁਰੁ ਰੰਧਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਲੱਗਦੀ ਲਹੌਰ ਦੀ ਆ, ਤੈਨੂੰ ਸੂਟ ਸੂਟ ਕਰਦਾ, ਹਾਈਰੇਟਡ ਗੱਭਰੂ, ਪਟੋਲਾ,ਇਸ਼ਾਰੇ ਤੇਰੇ, ਪਾਗਲ ਨਹੀਂ ਹੋਣਾ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ । ਗੁਰੁ ਰੰਧਾਵਾ ਦਾ ਅਸਲ ਨਾਂਅ ਗੁਰਸ਼ਰਨ ਸਿੰਘ ਰੰਧਾਵਾ ਹੈ ਅਤੇ ਉਹ ਗੁਰਦਾਸਪੁਰ ਦੇ ਨਾਲ ਸਬੰਧ ਰੱਖਦੇ ਹਨ।ਬੀਤੇ ਦਿਨੀਂ ਉਹ ਉਸ ਵੇਲੇ ਚਰਚਾ ‘ਚ ਆ ਗਏ ਸਨ ਜਦੋਂ ਉਨ੍ਹਾਂ ਦੇ ਜਿੰਮ ਦੇ ਬਾਹਰ ਕੁਝ ਬਦਮਾਸ਼ਾਂ ਨੇ ਫਾਈਰਿੰਗ ਕੀਤੀ ਸੀ।