ਗੁਰੂ ਰੰਧਾਵਾ ਨੇ Paris Menswear Fashion Week ਚ ਲੁੱਟੀ ਮਹਿਫ਼ਲ, ਹਰ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ
ਪੰਜਾਬੀ ਗਾਇਕ ਅਤੇ ਬਾਲੀਵੁੱਡ ਦੇ ਹਿੱਟ-ਮਸ਼ੀਨ ਗੁਰੂ ਰੰਧਾਵਾ ਇੱਕ ਵਾਰ ਫਿਰ ਆਪਣੇ ਸਟਾਈਲਿਸ਼ ਅੰਦਾਜ਼ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਵਾਰ ਉਹ Paris Menswear Fashion Week ਵਿੱਚ ਆਪਣੀ ਸ਼ਾਨਦਾਰ ਮੌਜੂਦਗੀ ਕਾਰਨ ਸੁਰਖੀਆਂ ਬਟੋਰ ਰਹੇ ਹਨ।ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਗੁਰੂ ਰੰਧਾਵਾ ਦਾ ਹਰ ਲੁੱਕ ਕਾਫ਼ੀ ਪ੍ਰਭਾਵਸ਼ਾਲੀ ਨਜ਼ਰ ਆ ਰਿਹਾ ਹੈ।
ਪੰਜਾਬੀ ਗਾਇਕ ਅਤੇ ਬਾਲੀਵੁੱਡ ਦੇ ਹਿੱਟ-ਮਸ਼ੀਨ ਗੁਰੂ ਰੰਧਾਵਾ ਇੱਕ ਵਾਰ ਫਿਰ ਆਪਣੇ ਸਟਾਈਲਿਸ਼ ਅੰਦਾਜ਼ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਵਾਰ ਉਹ Paris Menswear Fashion Week ਵਿੱਚ ਆਪਣੀ ਸ਼ਾਨਦਾਰ ਮੌਜੂਦਗੀ ਕਾਰਨ ਸੁਰਖੀਆਂ ਬਟੋਰ ਰਹੇ ਹਨ।ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਗੁਰੂ ਰੰਧਾਵਾ ਦਾ ਹਰ ਲੁੱਕ ਕਾਫ਼ੀ ਪ੍ਰਭਾਵਸ਼ਾਲੀ ਨਜ਼ਰ ਆ ਰਿਹਾ ਹੈ। ਫੈਸ਼ਨ ਪ੍ਰੇਮੀਆਂ ਦਾ ਮੰਨਣਾ ਹੈ ਕਿ ਉਹ ਹਰ ਫਰੇਮ ਵਿੱਚ ਆਪਣੇ ਆਤਮ-ਵਿਸ਼ਵਾਸ, ਸਟਾਈਲ ਅਤੇ ਸ਼ਾਨਦਾਰ ਡ੍ਰੈਸਿੰਗ ਸੈਂਸ ਨਾਲ ਖ਼ਾਸ ਛਾਪ ਛੱਡ ਰਹੇ ਹਨ।

ਗੁਰੂ ਰੰਧਾਵਾ ਨਾ ਸਿਰਫ਼ ਆਪਣੇ ਸੁਪਰਹਿੱਟ ਗੀਤਾਂ ਲਈ ਜਾਣੇ ਜਾਂਦੇ ਹਨ, ਸਗੋਂ ਉਹ ਆਪਣੀ ਫੈਸ਼ਨ ਚੋਇਸ ਅਤੇ ਗਲੋਬਲ ਅਪੀਅਰੈਂਸ ਕਰਕੇ ਵੀ ਲਗਾਤਾਰ ਪ੍ਰਸ਼ੰਸਾ ਹਾਸਲ ਕਰਦੇ ਰਹਿੰਦੇ ਹਨ। Paris Menswear Fashion Week ਵਿੱਚ ਉਨ੍ਹਾਂ ਦੀ ਮੌਜੂਦਗੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਭਾਰਤੀ ਸੰਗੀਤ ਜਗਤ ਦੇ ਨਾਲ-ਨਾਲ ਅੰਤਰਰਾਸ਼ਟਰੀ ਫੈਸ਼ਨ ਮੰਚ 'ਤੇ ਵੀ ਆਪਣੀ ਵੱਖਰੀ ਪਛਾਣ ਬਣਾ ਰਹੇ ਹਨ। ਫੈਨਜ਼ ਵੀ ਗੁਰੂ ਰੰਧਾਵਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਭਰਪੂਰ ਪਿਆਰ ਲੁਟਾ ਰਹੇ ਹਨ। ਕਈ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਲੁੱਕ ਨੂੰ "ਡੈਸ਼ਿੰਗ", "ਸਟਾਈਲ ਆਈਕਨ" ਅਤੇ "ਗਲੋਬਲ ਸਟਾਰ" ਵਰਗੇ ਸ਼ਬਦਾਂ ਨਾਲ ਸਰਾਹਿਆ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਗੁਰੂ ਰੰਧਾਵਾ ਆਪਣੇ ਨਵੇਂ ਮਿਊਜ਼ਿਕ ਪ੍ਰੋਜੈਕਟਸ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਲਗਾਤਾਰ ਸਰਗਰਮ ਹਨ ਅਤੇ ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟਸ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।