ਫ਼ਿਲਮ ‘ਚਾਲੀ ਦਿਨ’ ਦੇ ਪ੍ਰਮੋਸ਼ਨ ਦੌਰਾਨ ਪਹੁੰਚੇ ਗੁਰਪ੍ਰੀਤ ਘੁੱਗੀ ਦੇ ਪਤਨੀ ਅਤੇ ਧੀ, ਪੁੱਤਰ ਨੇ ਸਭ ਨਾਲ ਮਿਲਵਾਇਆ

ਗੁਰਪ੍ਰੀਤ ਘੁੱਗੀ ਦੇ ਪੁੱਤਰ ਦੀ ਪਹਿਲੀ ਫ਼ਿਲਮ ‘ਚਾਲੀ ਦਿਨ’ ਕੱਲ੍ਹ ਯਾਨੀ ਕਿ 19 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੀ ਪ੍ਰਮੋਸ਼ਨ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ। ਫ਼ਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਗੁਰਪ੍ਰੀਤ ਘੁੱਗੀ ਦਾ ਪਰਿਵਾਰ ਵੀ ਮੌਜੂਦ ਰਿਹਾ ।

By  Shaminder Kaur Kaler June 18th 2026 01:43 PM

ਗੁਰਪ੍ਰੀਤ ਘੁੱਗੀ ਦੇ ਪੁੱਤਰ ਦੀ ਪਹਿਲੀ ਫ਼ਿਲਮ ‘ਚਾਲੀ ਦਿਨ’ ਕੱਲ੍ਹ ਯਾਨੀ ਕਿ 19  ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੀ ਪ੍ਰਮੋਸ਼ਨ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ। ਫ਼ਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਗੁਰਪ੍ਰੀਤ ਘੁੱਗੀ ਦਾ ਪਰਿਵਾਰ ਵੀ ਮੌਜੂਦ ਰਿਹਾ । ਪਹਿਲੀ ਵਾਰ ਅਦਾਕਾਰ ਗੁਰਪ੍ਰੀਤ ਘੁੱਗੀ ਦੀ ਪਤਨੀ ਤੇ ਉਨ੍ਹਾਂ ਦੀ ਧੀ ਪ੍ਰਮੋਸ਼ਨ ਦੇ ਮੌਕੇ ‘ਤੇ ਨਜ਼ਰ ਆਈਆਂ। ਜਿਸ ਦੌਰਾਨ ਗੁਰਪ੍ਰੀਤ ਘੁੱਗੀ ਦੇ ਪੁੱਤਰ ਸੁਖਨ ਵੜੈਚ ਨੇ ਆਪਣੀ ਮਾਂ ਦੇ ਨਾਲ ਸਭ ਨੂੰ ਮਿਲਵਾਇਆ। ਪਹਿਲੀ ਵਾਰ ਦੋਵੇਂ ਮਾਂਵਾਂ ਧੀਆਂ ਮੀਡੀਆ ਦੇ ਸਾਹਮਣੇ ਆਈਆਂ।


ਇਹ ਫ਼ਿਲਮ ਡਾ. ਗੁਰਪ੍ਰੀਤ ਧੁੱਗਾ ਦੇ ਵੱਲੋਂ ਲਿਖੇ ਪ੍ਰਸਿੱਧ ਨਾਵਲ ‘ਚਾਲੀ ਦਿਨ’ ਤੇ ਅਧਾਰਿਤ ਹੈ। ਜਿਸ ‘ਚ ਇੱਕ ਪ੍ਰੌੜ ਉਮਰ ਦੇ ਮੁੰਡੇ  ਅਤੇ ਇੱਕ ਫਕੀਰ ਦੇ ਦਰਮਿਆਨ ਚਾਲੀ ਦਿਨ ਦੀ ਅਧਿਆਤਮਿਕ ਯਾਤਰਾ ‘ਤੇ ਅਧਾਰਿਤ ਹੈ। ਫ਼ਿਲਮ ਦੀ ਡਾਇਰੈਕਸ਼ਨ ਤਰਨਵੀਰ ਸਿੰਘ ਜਗਪਾਲ ਨੇ ਕੀਤਾ ਹੈ।

ਫ਼ਿਲਮ ਦੀ ਮੁੱਖ ਭੂਮਿਕਾ ‘ਚ ਨਿਰਮਲ ਰਿਸ਼ੀ, ਦੇਬੀ ਮਖਸੂਸਪੁਰੀ, ਸੁਖਨ ਵੜੈਚ ਤੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਲੈ ਕੇ ਸੁਖਨ ਵੜੈਚ ਵੀ ਬਹੁਤ ਐਕਸਾਈਟਡ ਹਨ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਹੁਣ ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੋ ਚੁੱਕਿਆ ਹੈ। 

© Copyright Galactic Television & Communications Pvt. Ltd. 2026. All rights reserved.