ਗੁਰਲੀਨ ਚੋਪੜਾ ਦੀ ਰਿਸੈਪਸ਼ਨ ‘ਚ ਗੁਰਨਾਮ ਭੁੱਲਰ ਨੇ ਲਗਾਈਆਂ ਰੌਣਕਾਂ, ਵੀਡੀਓ ਆਇਆ ਸਾਹਮਣੇ
ਗੁਰਲੀਨ ਚੋਪੜਾ ਜਿਸ ਦਾ ਵਿਆਹ ਬੀਤੇ ਦਿਨੀਂ ਹੋਇਆ ਹੈ। ਹੁਣ ਅਦਾਕਾਰਾ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਨਾਮ ਭੁੱਲਰ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਗੁਰਲੀਨ ਤੇ ਉਸ ਦਾ ਪਤੀ ਡਾਂਸ ਕਰ ਰਹੇ ਹਨ ।
ਗੁਰਲੀਨ ਚੋਪੜਾ (Gurleen Chopra) ਜਿਸ ਦਾ ਵਿਆਹ ਬੀਤੇ ਦਿਨੀਂ ਹੋਇਆ ਹੈ। ਹੁਣ ਅਦਾਕਾਰਾ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਨਾਮ ਭੁੱਲਰ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਗੁਰਲੀਨ ਤੇ ਉਸ ਦਾ ਪਤੀ ਡਾਂਸ ਕਰ ਰਹੇ ਹਨ । ਇਹ ਜੋੜੀ ਕਾਫੀ ਖੁਸ਼ ਲੱਗ ਰਹੀ ਹੈ ਅਤੇ ਦੋਵਾਂ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈਆਂ ਮਿਲ ਰਹੀਆਂ ਹਨ ।

ਵਿਆਹ ‘ਚ ਪਹੁੰਚੀਆਂ ਸਨ ਕਈ ਹਸਤੀਆਂ
ਗੁਰਲੀਨ ਚੋਪੜਾ ਦੇ ਵਿਆਹ ‘ਚ ਸ਼ਮਸ਼ੇਰ ਸੰਧੂ, ਸਤਵਿੰਦਰ ਬਿੱਟੀ, ਸਤਿੰਦਰ ਸੱਤੀ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਸਤਵਿੰਦਰ ਬਿੱਟੀ ਨੇ ਤਾਂ ਗੁਰਲੀਨ ਦੇ ਵਿਆਹ ‘ਚ ਗਿੱਧਾ ਪਾਇਆ ਸੀ । ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ । ਗੁਰਲੀਨ ਚੋਪੜਾ ਆਪਣੇ ਵਿਆਹ ਦੀ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਸੀ ਅਤੇ ਆਖਿਰਕਾਰ ਉਸ ਨੂੰ ਆਪਣਾ ਹਮਸਫ਼ਰ ਮਿਲ ਹੀ ਗਿਆ ।

ਗੁਰਲੀਨ ਚੋਪੜਾ ਦਾ ਵਰਕ ਫ੍ਰੰਟ
ਗੁਰਲੀਨ ਚੋਪੜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤਮਿਲ ਫ਼ਿਲਮਾਂ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕੀਤੀ ।