ਗੁਰਲੇਜ ਅਖਤਰ ਨੇ ਗਾਇਆ ਭੁਪਿੰਦਰ ਗਿੱਲ ਦਾ ਮਸ਼ਹੂਰ ਗੀਤ, ਵੇਖੋ ਵੀਡੀਓ

ਭੁਪਿੰਦਰ ਗਿੱਲ ਤੇ ਮਿਸ ਨੀਲਮ ਦਾ ਪ੍ਰਸਿੱਧ ਗੀਤ ‘ਬਟੂਆ’ ਕਾਫੀ ਮਸ਼ਹੂਰ ਹੋਇਆ ਸੀ । ਇਹ ਗੀਤ ਅੱਜ ਵੀ ਓਨਾ ਹੀ ਮਸ਼ਹੂਰ ਹੈ ਜਿੰਨਾ ਕਿ ਕੁਝ ਸਮਾਂ ਪਹਿਲਾਂ ਮਕਬੂਲ ਸੀ। ਪਰ ਇਹ ਗੀਤ ਅੱਜ ਵੀ ਡੀਜੇ ਦੀ ਸ਼ਾਨ ਬਣਦਾ ਹੈ। ਭੁਪਿੰਦਰ ਗਿੱਲ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਭੁਪਿੰਦਰ ਗਿੱਲ ਦਾ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ।

By  Shaminder Kaur Kaler April 4th 2026 04:30 PM

ਭੁਪਿੰਦਰ ਗਿੱਲ ਤੇ ਮਿਸ ਨੀਲਮ ਦਾ ਪ੍ਰਸਿੱਧ ਗੀਤ ‘ਬਟੂਆ’ ਕਾਫੀ ਮਸ਼ਹੂਰ ਹੋਇਆ ਸੀ । ਇਹ ਗੀਤ ਅੱਜ ਵੀ ਓਨਾ ਹੀ ਮਸ਼ਹੂਰ ਹੈ ਜਿੰਨਾ ਕਿ ਕੁਝ ਸਮਾਂ ਪਹਿਲਾਂ ਮਕਬੂਲ ਸੀ। ਪਰ ਇਹ ਗੀਤ ਅੱਜ ਵੀ ਡੀਜੇ ਦੀ ਸ਼ਾਨ ਬਣਦਾ ਹੈ। ਭੁਪਿੰਦਰ ਗਿੱਲ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਭੁਪਿੰਦਰ ਗਿੱਲ ਦਾ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ।

ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਇਹ ਵੀਡੀਓ ਸੁਰਜੀਤ ਖ਼ਾਨ ਦੇ ਬੇਟੇ ਦੇ ਵਿਆਹ ਦੇ ਮੌਕੇ ਦਾ ਹੈ । ਜਿੱਥੇ ਪੰਜਾਬੀ ਇੰਡਸਟਰੀ ਦੇ ਤਮਾਮ ਸਿਤਾਰੇ ਸ਼ਿਰਕਤ ਕੀਤੀ ਸੀ ।

ਗੁਰਲੇਜ ਅਖਤਰ ਦਾ ਵਰਕ ਫ੍ਰੰਟ 

ਗੁਰਲੇਜ ਅਖਤਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਗੁਰਲੇਜ ਅਖਤਰ ਦੇ ਪਤੀ ਕੁਲਵਿੰਦਰ ਕੈਲੀ ਵੀ ਵਧੀਆ ਗਾਇਕ ਹਨ ਅਤੇ ਦੋਵਾਂ ਨੇ ਇੱਕਠਿਆਂ ਵੀ ਕਈ ਗੀਤ ਗਾਏ ਹਨ । 

© Copyright Galactic Television & Communications Pvt. Ltd. 2026. All rights reserved.