ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ ਨੇ ਪਰਿਵਾਰ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ
ਗੁਰੁ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ । ਜੀ ਹਾਂ ਗੁਰੁ ਦੀ ਲੋੜ ਸਾਨੂੰ ਜ਼ਿੰਦਗੀ ਦੇ ਹਰ ਮੋੜ ‘ਤੇ ਪੈਂਦੀ ਹੈ।ਗੁਰੁ ਉਹ ਹਸਤੀ ਹੈ ਜੋ ਹਰ ਸਮੇਂ ਸਾਡੇ ਨਾਲ ਮੌਜੂਦ ਰਹਿੰਦਾ ਹੈ। ਦੋਸਤ, ਮਿੱਤਰ, ਰਿਸ਼ਤੇਦਾਰ ਭਾਵੇਂ ਸਾਥ ਛੱਡ ਦੇਣ ਪਰ ਔਖੇ ਵੇਲੇ ਜਦੋਂ ਕਦੋਂ ਸਾਥ ਨਹੀਂ ਦਿੰਦਾ ਉਸ ਵੇਲੇ ਇੱਕ ਪ੍ਰਮਾਤਮਾ ਹੀ ਹੁੰਦਾ ਹੈ ਜੋ ਤੁਹਾਡੀ ਬਾਂਹ ਫੜ੍ਹਦਾ ਹੈ।
ਗੁਰੁ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ । ਜੀ ਹਾਂ ਗੁਰੁ ਦੀ ਲੋੜ ਸਾਨੂੰ ਜ਼ਿੰਦਗੀ ਦੇ ਹਰ ਮੋੜ ‘ਤੇ ਪੈਂਦੀ ਹੈ।ਗੁਰੁ ਉਹ ਹਸਤੀ ਹੈ ਜੋ ਹਰ ਸਮੇਂ ਸਾਡੇ ਨਾਲ ਮੌਜੂਦ ਰਹਿੰਦਾ ਹੈ। ਦੋਸਤ, ਮਿੱਤਰ, ਰਿਸ਼ਤੇਦਾਰ ਭਾਵੇਂ ਸਾਥ ਛੱਡ ਦੇਣ ਪਰ ਔਖੇ ਵੇਲੇ ਜਦੋਂ ਕਦੋਂ ਸਾਥ ਨਹੀਂ ਦਿੰਦਾ ਉਸ ਵੇਲੇ ਇੱਕ ਪ੍ਰਮਾਤਮਾ ਹੀ ਹੁੰਦਾ ਹੈ ਜੋ ਤੁਹਾਡੀ ਬਾਂਹ ਫੜ੍ਹਦਾ ਹੈ। ਇਸ ਲਈ ਹਰ ਵੇਲੇ ਉਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਤੇ ਪੰਜਾਬੀ ਸੈਲੀਬ੍ਰੇਟੀਜ਼ ਵੀ ਸਮੇਂ ਸਮੇਂ ‘ਤੇ ਗੁਰੁ ਸਾਹਿਬ ਜੀ ਦੀ ਹਜ਼ੂਰੀ ‘ਚ ਪਹੁੰਚਦੇ ਹਨ ।

ਹੁਣ ਗਾਇਕਾ ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਹੁੰਚੇ ਹਨ। ਜਿੱਥੇ ਇਸ ਜੋੜੀ ਨੇ ਦਰਬਾਰ ਸਾਹਿਬ ‘ਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਕੀਤੀ । ਗਾਇਕਾ ਨੇ ਇਸ ਦੀਆਂ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਦਾ ਸਾਰਾ ਪਰਿਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚਿਆ ਹੈ। ਜਿੱਥੇ ਪਰਿਵਾਰ ਨੇ ਦਰਬਾਰ ਸਾਹਿਬ ‘ਚ ਮੱਥਾ ਟੇਕਿਆ ਅਤੇ ਸ਼ਬਦ ਕੀਰਤਨ ਤੇ ਗੁਰਬਾਣੀ ਦਾ ਅਨੰਦ ਮਾਣਿਆ ।

ਗੁਰਲੇਜ ਅਖਤਰ ਦਾ ਵਰਕ ਫ੍ਰੰਟ
ਗੁਰਲੇਜ ਅਖਤਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਹੀ ਗਾਇਕੀ ਦੇ ਖੇਤਰ ਨੂੰ ਸਮਰਪਿਤ ਹੈ।