ਗੁਰਲੀਨ ਚੋਪੜਾ ਦੇ ਪਤੀ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨੇ ਪਤੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ
ਅਦਾਕਾਰਾ ਗੁਰਲੀਨ ਚੋਪੜਾ ਦੇ ਪਤੀ ਦਵਿੰਦਰ ਰੰਧਾਵਾ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਤੇ ਅਦਾਕਾਰਾ ਨੇ ਕੁਝ ਤਸਵੀਰਾਂ ਆਪਣੇ ਪਤੀ ਦੇ ਨਾਲ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਪਤੀ ਦੇ ਲਈ ਬਹੁਤ ਹੀ ਖੂਬਸੂਰਤ ਸੁਨੇਹਾ ਵੀ ਲਿਖਿਆ “ਹੈਪੀ ਬਰਥਡੇ ਮੇਰੇ ਬੈਟਰ ਹਾਫ।
ਅਦਾਕਾਰਾ ਗੁਰਲੀਨ ਚੋਪੜਾ (Gurleen Chopra) ਦੇ ਪਤੀ ਦਵਿੰਦਰ ਰੰਧਾਵਾ (Davinder Randhawa) ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ਤੇ ਅਦਾਕਾਰਾ ਨੇ ਕੁਝ ਤਸਵੀਰਾਂ ਆਪਣੇ ਪਤੀ ਦੇ ਨਾਲ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਪਤੀ ਦੇ ਲਈ ਬਹੁਤ ਹੀ ਖੂਬਸੂਰਤ ਸੁਨੇਹਾ ਵੀ ਲਿਖਿਆ “ਹੈਪੀ ਬਰਥਡੇ ਮੇਰੇ ਬੈਟਰ ਹਾਫ। ਪਹਿਲੇ ਦਿਨ ਤੋਂ ਹੀ ਮੈਨੂੰ ਪਤਾ ਸੀ ਕਿ ਤੁਸੀਂ ਮੇਰੇ ਲਈ ਬਣੇ ਹੋ”।

ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਪਤੀ ਦੇ ਜਨਮ ਦਿਨ ਦੀਆਂ ਫੈਨਸ ਦੇ ਵੱਲੋਂ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਪਤੀ ਦੇ ਨਾਲ ਰੋਮਾਂਟਿਕ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਦੋਵਾਂ ਦੀਆਂ ਤਸਵੀਰਾਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ ਅਤੇ ਫੈਨਸ ਦੇ ਵੱਲੋਂ ਹਾਰਟ ਵਾਲੇ ਇਮੋਜੀ ਪੋਸਟ ਕਰਕੇ ਜੋੜੀ ਨੂੰ ਸਲਾਮਤ ਰਹਿਣ ਦੀਆਂ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ।
ਗੁਰਲੀਨ ਚੋਪੜਾ ਦਾ ਹਾਲ ਹੀ ‘ਚ ਹੋਇਆ ਵਿਆਹ
ਅਦਾਕਾਰਾ ਗੁਰਲੀਨ ਚੋਪੜਾ ਦਾ ਹਾਲ ਹੀ ‘ਚ ਵਿਆਹ ਹੋਇਆ ਹੈ। ਬੀਤੇ ਸਾਲ ਦਸੰਬਰ ਮਹੀਨੇ ‘ਚ ਉਨ੍ਹਾਂ ਨੇ ਦਵਿੰਦਰ ਰੰਧਾਵਾ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ।ਜਿਸ ‘ਚ ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ, ਸਤਵਿੰਦਰ ਬਿੱਟੀ, ਸਤਿੰਦਰ ਸੱਤੀ ਸਣੇ ਕਈ ਕਲਾਕਾਰ ਸ਼ਾਮਿਲ ਸਨ ।