ਗੁਰਲੀਨ ਚੋਪੜਾ ਆਪਣੇ ਸਹੁਰੇ ਘਰ ਦੇ ਕੰਮਾਂ ‘ਚ ਰੁੱਝੀ, ਮੱਝਾਂ ਨੂੰ ਪੱਠੇ ਪਾਉਂਦੀ ਆਈ ਨਜ਼ਰ

ਅਦਾਕਾਰਾ ਗੁਰਲੀਨ ਚੋਪੜਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਸਰਗਰਮ ਹੈ । ਉਹ ਆਪਣੇ ਸਹੁਰੇ ਘਰ ਦੇ ਕੰਮਾਂ ਕਾਰਾਂ ‘ਚ ਹੱਥ ਵਟਾਉਂਦੀ ਹੋਈ ਨਜ਼ਰ ਆਉਂਦੀ ਹੈ। ਹੁਣ ਉਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਅਦਾਕਾਰਾ ਆਪਣੇ ਸਹੁਰੇ ਘਰ ‘ਚ ਪਸ਼ੂਆਂ ਨੂੰ ਪੱਠੇ ਪਾਉਂਦੀ ਹੋਈ ਨਜ਼ਰ ਆ ਰਹੀ ਹੈ।

By  Shaminder Kaur Kaler December 22nd 2025 11:30 AM

ਅਦਾਕਾਰਾ ਗੁਰਲੀਨ ਚੋਪੜਾ (Gurleen Chopra)  ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਸਰਗਰਮ ਹੈ । ਉਹ ਆਪਣੇ ਸਹੁਰੇ ਘਰ ਦੇ ਕੰਮਾਂ ਕਾਰਾਂ ‘ਚ ਹੱਥ ਵਟਾਉਂਦੀ ਹੋਈ ਨਜ਼ਰ ਆਉਂਦੀ  ਹੈ। ਹੁਣ ਉਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਅਦਾਕਾਰਾ ਆਪਣੇ ਸਹੁਰੇ ਘਰ ‘ਚ ਪਸ਼ੂਆਂ ਨੂੰ ਪੱਠੇ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਲੀਨ ਚੋਪੜਾ ਗਊ ਤੇ ਉਸ ਦੀ ਵੱਛੀ ਨੂੰ ਪੱਠੇ ਖੁਆ ਰਹੀ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 


ਗੁਰਲੀਨ ਦਾ ਕੁਝ ਦਿਨ ਪਹਿਲਾਂ ਹੋੋਇਆ ਵਿਆਹ 

ਗੁਰਲੀਨ ਚੋਪੜਾ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋੋਇਆ ਹੈ। ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਗਾਇਕਾ ਸਤਵਿੰਦਰ ਬਿੱਟੀ, ਅਦਾਕਾਰਾ ਸਤਿੰਦਰ ਸੱਤੀ, ਸ਼ਮਸ਼ੇਰ ਸੰਧੂ ਸਣੇ ਕਈ ਸਿਤਾਰੇ ਇਸ ਵਿਆਹ ‘ਚ ਸ਼ਾਮਿਲ ਹੋਏ ਸਨ । ਇਸ ਦੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਆਪਣੀ ਧੀ ਦੇ ਨਾਲ ਵਿਆਹ ‘ਚ ਸ਼ਿਰਕਤ ਕੀਤੀ ਸੀ । 


ਗੁਰਲੀਨ ਚੋਪੜਾ ਕਈ ਫ਼ਿਲਮਾਂ ‘ਚ ਆਈ ਨਜ਼ਰ 

ਗੁਰਲੀਨ ਚੋਪੜਾ ਕਈ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਬੱਬੂ ਮਾਨ ਦੇ ਨਾਲ ਫ਼ਿਲਮ ‘ਹਸ਼ਰ’ ‘ਚ ਨਜ਼ਰ ਆ ਚੁੱਕੀ ਹੈ।ਇਸ ਤੋਂ ਇਲਾਵਾ ਉਸ ਨੇ ਸਾਊਥ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। 

© Copyright Galactic Television & Communications Pvt. Ltd. 2026. All rights reserved.