ਗੁਰਲੀਨ ਚੋਪੜਾ ਨੇ ਨਵੇਂ ਸਾਲ ‘ਤੇ ਲਿਆ ਅੰਮ੍ਰਿਤ ਵੇਲੇ ਨਾਲ ਜੁੜਨ ਦਾ ਪ੍ਰਣ, ਫੈਨਸ ਨੂੰ ਵੀ ਕੀਤੀ ਖ਼ਾਸ ਅਪੀਲ
ਗੁਰਲੀਨ ਚੋਪੜਾ ਨੇ ਨਵੇਂ ਸਾਲ ਦਾ ਸੁਆਗਤ ਆਪਣੇ ਤਰੀਕੇ ਦੇ ਨਾਲ ਕੀਤਾ ਹੈ।ਉਨ੍ਹਾਂ ਨੇ ਨਵੇਂ ਸਾਲ ਦੇ ਮੌਕੇ ‘ਤੇ ਆਪਣੇ ਫੈਨਸ ਨੂੰ ਗੁਰੁ ਘਰ ਤੇ ਅੰਮ੍ਰਿਤ ਵੇਲੇ ਦੇ ਨਾਲ ਜੁੜਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।
ਗੁਰਲੀਨ ਚੋਪੜਾ ਨੇ ਨਵੇਂ ਸਾਲ ਦਾ ਸੁਆਗਤ ਆਪਣੇ ਤਰੀਕੇ ਦੇ ਨਾਲ ਕੀਤਾ ਹੈ।ਉਨ੍ਹਾਂ ਨੇ ਨਵੇਂ ਸਾਲ ਦੇ ਮੌਕੇ ‘ਤੇ ਆਪਣੇ ਫੈਨਸ ਨੂੰ ਗੁਰੁ ਘਰ ਤੇ ਅੰਮ੍ਰਿਤ ਵੇਲੇ ਦੇ ਨਾਲ ਜੁੜਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਦਾ2026 ਦਾ ਟੀਚਾ ਅੰਮ੍ਰਿਤ ਵੇਲੇ ਦੇ ਨਾਲ ਜੁੜਨ ਦਾ ਹੈ। ਉਹ ਇਹ ਸਾਲ ਆਪਣੇ ਗੁਰੁ ਨੂੰ ਸਮਰਪਿਤ ਕਰਨਗੇ ।ਉਨ੍ਹਾਂ ਨੇ ਵੀਡੀਓ ‘ਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਆਪਣੇ ਫੈਨਸ ਦੇ ਲਈ ਆਖੀਆਂ ਹਨ।
_4ee0f598658598a295962d4cbd0359bd_1280X720.webp)
ਗੁਰਲੀਨ ਚੋਪੜਾ ਦਾ ਹਾਲ ਹੀ ‘ਚ ਹੋਇਆ ਵਿਆਹ
ਗੁਰਲੀਨ ਚੋਪੜਾ ਦਾ ਹਾਲ ਹੀ ‘ਚ ਵਿਆਹ ਹੋਇਆ ਹੈ। ਵਿਆਹ ਤੋਂ ਬਾਅਦ ਅਦਾਕਾਰਾ ਲਗਾਤਾਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰ ਰਹੀ ਹੈ। ਸਹੁਰੇ ਘਰ ‘ਚ ਉਸ ਦਾ ਦਿਲ ਲੱਗ ਗਿਆ ਹੈ ਅਤੇ ਘਰ ਦੇ ਕੰਮਾਂ ‘ਚ ਵੀ ਉਹ ਹੱਥ ਵਟਾਉਂਦੀ ਹੋਈ ਨਜ਼ਰ ਆਉਂਦੀ ਹੈ।
_63b1e68cf3703bc1b984a80543bb680b_1280X720.webp)
ਗੁਰਲੀਨ ਚੋਪੜਾ ਦਾ ਵਰਕ ਫ੍ਰੰਟ
ਗੁਰਲੀਨ ਚੋਪੜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਕਈ ਫ਼ਿਲਮਾਂ ‘ਤੇ ਗੀਤਾਂ ‘ਚ ਕੰਮ ਕੀਤਾ ਹੈ।ਉਨ੍ਹਾਂ ਦਾ ਪਤੀ ਦਵਿੰਦਰ ਵੀ ਅਦਾਕਾਰ ਹੈ। ਗੁਰਲੀਨ ਚੋਪੜਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਹਨ ਅਤੇ ਮੋਟੀਵੇਸ਼ਨਲ ਵੀਡੀਓ ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕਰਦੇ ਰਹਿੰਦੇ ਹਨ ।