ਗੁਰਲੀਨ ਚੋਪੜਾ ਨੇ ਆਪਣੇ ਭਤੀਜੇ ਦੇ ਜਨਮ ਦਿਨ ਤੇ ਸਾਂਝੀਆਂ ਕੀਤੀਆਂ ਤਸਵੀਰਾਂ
ਗੁਰਲੀਨ ਚੋਪੜਾ ਨੇ ਆਪਣੇ ਭਤੀਜੇ ਦਾ ਜਨਮ ਦਿਨ ਮਨਾਇਆ । ਇਸ ਮੌਕੇ ਤੇ ਅਦਾਕਾਰਾ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਭਤੀਜੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਅਦਾਕਾਰਾ ਨੇ ਲਿਖਿਆ “ਹੈਪੀ ਬਰਥਡੇ ਮੇਰੇ ਲੱਕੀ ਚਾਰਮ ਬੰਨੂ ਪੁੱਤ..ਬਾਬਾ ਜੀ ਲੰਮੀਆਂ ਉਮਰਾਂ ਕਰਨ”।
ਗੁਰਲੀਨ ਚੋਪੜਾ (Gurleen Chopra) ਨੇ ਆਪਣੇ ਭਤੀਜੇ ਦਾ ਜਨਮ ਦਿਨ ਮਨਾਇਆ । ਇਸ ਮੌਕੇ ਤੇ ਅਦਾਕਾਰਾ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਭਤੀਜੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਅਦਾਕਾਰਾ ਨੇ ਲਿਖਿਆ “ਹੈਪੀ ਬਰਥਡੇ ਮੇਰੇ ਲੱਕੀ ਚਾਰਮ ਬੰਨੂ ਪੁੱਤ..ਬਾਬਾ ਜੀ ਲੰਮੀਆਂ ਉਮਰਾਂ ਕਰਨ”। ਜਿਉਂ ਹੀ ਅਦਾਕਾਰਾ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਦੇ ਭਤੀਜੇ ਦੇ ਜਨਮ ਦਿਨ ਤੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਵੀ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਗੁਰਲੀਨ ਚੋਪੜਾ ਦੇ ਫੈਨਸ ਨੇ ਵੀ ਉਨ੍ਹਾਂ ਦੇ ਭਤੀਜੇ ਦੇ ਜਨਮ ਦਿਨ ਤੇ ਪਿਆਰ ਦੀ ਵਰਖਾ ਕੀਤੀ ।
ਗੁਰਲੀਨ ਚੋਪੜਾ ਦਾ ਹਾਲ ਹੀ ‘ਚ ਹੋਇਆ ਵਿਆਹ
ਅਦਾਕਾਰਾ ਗੁਰਲੀਨ ਚੋਪੜਾ ਦਾ ਹਾਲ ਹੀ ‘ਚ ਵਿਆਹ ਹੋਇਆ ਹੈ। ਵਿਆਹ ਤੋਂ ਬਾਅਦ ਅਦਾਕਾਰਾ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਹੈ ਅਤੇ ਲਗਾਤਾਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਉੇਸ ਦਾ ਸਹੁਰਾ ਪਰਿਵਾਰ ਖੇਤੀਬਾੜੀ ਕਰਦਾ ਹੈ ਅਤੇ ਗੁਰਲੀਨ ਚੋਪੜਾ ਨੂੰ ਪਿੰਡਾਂ ਦੇ ਮਹੌਲ ਨਾਲ ਬੜਾ ਲਗਾਅ ਹੈ। ਉਹ ਕੁਦਰਤ ਦੇ ਨਜ਼ਦੀਕ ਰਹਿ ਕੇ ਬੜਾ ਸਕੂਨ ਮਹਿਸੂਸ ਕਰਦੀ ਹੈ। ਅਦਾਕਾਰਾ ਦਾ ਪਤੀ ਵੀ ਵਧੀਆ ਅਦਾਕਾਰ ਹੈ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕਿਆ ਹੈ। ਲੰਮੇ ਸਮੇਂ ਤੋਂ ਗੁਰਲੀਨ ਚੋਪੜਾ ਵਿਆਹ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਆਖਿਰਕਾਰ ਉਸ ਨੂੰ ਆਪਣਾ ਹਮਸਫਰ ਮਿਲ ਹੀ ਗਿਆ।