ਗੁਰਲੀਨ ਚੋਪੜਾ ਨੇ ਵਿਆਹ ਤੋਂ ਬਾਅਦ ਪਤੀ ਦੇ ਨਾਲ ਬਣਾਈ ਰੀਲ, ਫੈਨਸ ਨੇ ਵੀ ਦਿੱਤੇ ਰਿਐਕਸ਼ਨ

ਗੁਰਲੀਨ ਚੋਪੜਾ ਆਪਣੇ ਪਸੰਦੀਦਾ ਹਮਸਫ਼ਰ ਨੂੰ ਪਾ ਕੇ ਬੇਹੱਦ ਐਕਸਾਈਟਡ ਹੈ। ਆਪਣੇ ਪਤੀ ਦੇ ਨਾਲ ਹੁਣ ਗੁਰਲੀਨ ਚੋਪੜਾ ਨੇ ਰੀਲ ਬਣਾਈ ਹੈ। ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ।

By  Shaminder Kaur Kaler December 17th 2025 05:20 PM

ਗੁਰਲੀਨ ਚੋਪੜਾ (Gurleen Chopra ) ਆਪਣੇ ਪਸੰਦੀਦਾ ਹਮਸਫ਼ਰ ਨੂੰ ਪਾ ਕੇ ਬੇਹੱਦ ਐਕਸਾਈਟਡ ਹੈ। ਆਪਣੇ ਪਤੀ ਦੇ ਨਾਲ ਹੁਣ ਗੁਰਲੀਨ ਚੋਪੜਾ ਨੇ ਰੀਲ ਬਣਾਈ ਹੈ। ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ। ਵੀਡੀਓ ਦੇ ਬੈਕਗਰਾਊਂਡ ‘ਚ ਨਿਮਰਤ ਖਹਿਰਾ ਦਾ ਗੀਤ ਵੱਜ ਰਿਹਾ ਹੈ । ਜਿਸ ‘ਤੇ ਅਦਾਕਾਰਾ ਲਿਪਸਿੰਕ ਕਰਦੀ ਹੋਈ ਨਜ਼ਰ ਆ ਰਹੀ ਹੈ । ਅਦਾਕਾਰਾ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 


ਬੀਤੇ ਦਿਨੀਂ ਹੋਇਆ ਵਿਆਹ 

ਅਦਾਕਾਰਾ ਗੁਰਲੀਨ ਚੋਪੜਾ ਬੀਤੇ ਦਿਨੀਂ ਵਿਆਹ ਦੇ ਬੰਧਨ ‘ਚ ਬੱਝੇ ਹਨ । ਗੁਰਲੀਨ ਚੋਪੜਾ ਪਿਛਲੇ ਲੰਮੇ ਸਮੇਂ ਤੋਂ ਆਪਣੇ ਵਿਆਹ ਦਾ ਇੰਤਜ਼ਾਰ ਕਰ ਰਹੇ ਸਨ ।ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ ।

ਜਿਸ ‘ਚ ਸਤਵਿੰਦਰ ਬਿੱਟੀ, ਸ਼ਮਸ਼ੇਰ ਸੰਧੂ, ਸਤਿੰਦਰ ਸੱਤੀ ਸਣੇ ਕਈ ਸਿਤਾਰੇ ਸ਼ਾਮਿਲ ਸਨ । ਸਤਵਿੰਦਰ ਬਿੱਟੀ ਨੇ ਤਾਂ ਇਸ ਵਿਆਹ ‘ਚ ਨੱਚ ਨੱਚ ਕੇ ਖੂਬ ਧਮਾਲ ਪਾਈ ਸੀ ।


ਗੁਰਲੀਨ ਚੋਪੜਾ ਦਾ ਵਰਕ ਫ੍ਰੰਟ 

ਗੁਰਲੀਨ ਚੋਪੜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤਮਿਲ ਫ਼ਿਲਮਾਂ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਗੁਰਲੀਨ ਚੋਪੜਾ ਅਕਸਰ ਆਪਣੀਆਂ ਮੋਟੀਵੇਸ਼ਨਲ ਸਪੀਚ ਦੇ ਨਾਲ ਲੋਕਾਂ ਨੂੰ ਹੱਲਾਸ਼ੇਰੀ ਦਿੰਦੇ ਹਨ ਅਤੇ ਗੁਰਬਾਣੀ ਦੇ ਨਾਲ ਜੁੜਨ ਦੇ ਲਈ ਵੀ ਪ੍ਰੇਰਿਤ ਕਰਦੇ ਹਨ। 

© Copyright Galactic Television & Communications Pvt. Ltd. 2026. All rights reserved.