ਗੁਰਲੀਨ ਚੋਪੜਾ ਆਪਣੇ ਸਹੁਰੇ ਘਰ ‘ਚ ਪਿੰਡ ਦੇ ਮਹੌਲ ਦਾ ਖੂਬ ਮਾਣ ਰਹੀ ਅਨੰਦ, ਵੀਡੀਓ ਕੀਤਾ ਸਾਂਝਾ

ਗੁਰਲੀਨ ਚੋਪੜਾ (Gurleen Chopra) ਬੀਤੇ ਦਿਨੀਂ ਅਦਾਕਾਰ ਦਵਿੰਦਰ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ ਹੈ।ਜਿਸ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਤੋਂ ਲਗਾਤਾਰ ਵੀਡੀਓ ਸਾਂਝੇ ਕਰ ਰਹੀ ਹੈ। ਅਦਾਕਾਰਾ ਨੇ ਹੁਣ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਸਹੁਰੇ ਘਰ ‘ਚ ਨਜ਼ਰ ਆ ਰਹੀ ਹੈ ਅਤੇ ਘਰ ‘ਚ ਕੁਝ ਲੋਕ ਕਲਾਕਾਰ ਪਹੁੰਚੇ ਹੋਏ ਹਨ ।

By  Shaminder Kaur Kaler December 19th 2025 05:00 PM

ਗੁਰਲੀਨ ਚੋਪੜਾ (Gurleen Chopra) ਬੀਤੇ ਦਿਨੀਂ ਅਦਾਕਾਰ ਦਵਿੰਦਰ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ ਹੈ।ਜਿਸ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਤੋਂ ਲਗਾਤਾਰ ਵੀਡੀਓ ਸਾਂਝੇ ਕਰ ਰਹੀ ਹੈ। ਅਦਾਕਾਰਾ ਨੇ ਹੁਣ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਸਹੁਰੇ ਘਰ ‘ਚ ਨਜ਼ਰ ਆ ਰਹੀ ਹੈ ਅਤੇ ਘਰ ‘ਚ ਕੁਝ ਲੋਕ ਕਲਾਕਾਰ ਪਹੁੰਚੇ ਹੋਏ ਹਨ । ਇਹ ਲੋਕ ਕਲਾਕਾਰ ਗਾ ਰਹੇ ਹਨ ਅਤੇ ਜੋੜੀ ਤੋਂ ਵਧਾਈਆਂ ਮੰਗ ਰਹੇ ਹਨ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗੁਰਲੀਨ ਚੋਪੜਾ ਨੇ ਲਿਖਿਆ ‘ਬਿਊਟੀਫੁਲ ਪਿੰਡ ਲਾਈਫ’। ਅਦਾਕਾਰਾ ਦੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਲਗਾਤਾਰ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।


ਗੁਰਲੀਨ ਚੋਪੜਾ ਲੰਮੇ ਸਮੇਂ ਤੋਂ ਵਿਆਹ ਦਾ ਕਰ ਰਹੀ ਸੀ ਇੰਤਜ਼ਾਰ

ਦੱਸ ਦਈਏ ਕਿ ਅਦਾਕਾਰਾ ਗੁਰਲੀਨ ਚੋਪੜਾ ਪਿਛਲੇ ਲੰਮੇ ਸਮੇਂ ਤੋਂ ਆਪਣੇ ਵਿਆਹ ਦਾ ਇੰਤਜ਼ਾਰ ਕਰ ਰਹੀ ਸੀ ।ਆਖਿਰਕਾਰ ਉਸ ਨੂੰ ਆਪਣਾ ਹਮਸਫਰ ਮਿਲ ਹੀ ਗਿਆ । ਦਵਿੰਦਰ ਦੇ ਨਾਲ ਵਿਆਹ ਕਰਵਾ ਕੇ ਅਦਾਕਾਰਾ ਬਹੁਤ ਜ਼ਿਆਦਾ ਖੁਸ਼ ਹੈ।

ਗੁਰਲੀਨ ਚੋਪੜਾ ਨੇ ਤਮਿਲ ਫ਼ਿਲਮਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।ਗੁਰਲੀਨ ਚੋਪੜਾ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਸੁਰਜੀਤ ਬਿੰਦਰਖੀਆ ਦੇ ਗੀਤ ‘ਚ ਨਜ਼ਰ ਆਈ ਸੀ । ਸਾਨੂੰ ਟੇਢੀ ਟੇਢੀ ਤੱਕਦੀ ਤੂੰ  ਗੀਤ ‘ਚ ਗੁਰਲੀਨ ਨੇ ਬਤੌਰ ਮਾਡਲ ਕੰਮ ਕੀਤਾ ਸੀ ।


© Copyright Galactic Television & Communications Pvt. Ltd. 2026. All rights reserved.