ਖੁਦ ਨੂੰ ਫਿੱਟ ਰੱਖਣ ਦੇ ਲਈ ਅਦਾਕਾਰਾ ਗੁਰਲੀਨ ਚੋਪੜਾ ਸਵੇਰੇ ਖਾਲੀ ਪੇਟ ਪੀਂਦੀ ਹੈ ਇਹ ਪਾਣੀ, ਹੋਣਗੇ ਕਈ ਫਾਇਦੇ

ਗੁਰਲੀਨ ਚੋਪੜਾ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੀ ਸਿਹਤ ਨੂੰ ਲੈ ਕੇ ਕਈ ਖੁਲਾਸੇ ਕਰ ਰਹੀ ਹੈ।

By  Shaminder Kaur Kaler April 8th 2026 02:10 PM

ਗੁਰਲੀਨ ਚੋਪੜਾ (Gurleen Chopra)  ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੀ ਸਿਹਤ ਨੂੰ ਲੈ ਕੇ ਕਈ ਖੁਲਾਸੇ ਕਰ ਰਹੀ ਹੈ। ਅਦਾਕਾਰਾ ਨੇ ਦੱਸਿਆ ਕਿ ਉਹ ਖੁਦ ਨੂੰ ਫਿੱਟ ਰੱਖਣ ਦੇ ਲਈ ਸਵੇਰੇ ਉੱਠਦੇ ਸਾਰ ਹੀ ਖਾਲੀ ਪੇਟ ਲੌਂਗ ਵਾਲਾ ਪਾਣੀ ਪੀਂਦੇ ਹਨ ਅਤੇ ਜਿਸ ਨਾਲ ਸਰੀਰ ਦੇ ਅੰਦਰੂਨੀ ਅੰਗ ਵਧੀਆ ਰਹਿੰਦੇ ਹਨ ।


ਉਨ੍ਹਾਂ ਨੇ ਆਪਣੇ ਫੈਨਸ ਨੂੰ ਵੀ ਸਲਾਹ ਦਿੱਤੀ ਕਿ ਉਹ ਇੱਕੀ ਦਿਨਾਂ ਤੱਕ ਇਹ ਨੁਸਖਾ ਅਜ਼ਮਾ ਕੇ ਦੇਖਣ ਅਤੇ ਫਿਰ ਦੱਸਣ ਕਿ ਉਹਨਾਂ ਨੇ ਕੀ ਬਦਲਾਅ ਮਹਿਸੂਸ ਕੀਤਾ ਹੈ।ਉਨ੍ਹਾਂ ਨੇ ਦੱਸਿਆ ਕਿ ਜੇ ਤੁਹਾਡਾ ਸਰੀਰ ਅੰਦਰੋਂ ਠੀਕ ਰਹੇਗਾ ਤਾਂ ਚਿਹਰੇ ਦੀ ਖੂਬਸੂਰਤੀ ਤਾਂ ਫਿਰ ਵਧੇਗੀ ਹੀ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 


ਗੁਰਲੀਨ ਚੋਪੜਾ ਦੀ ਨਿੱਜੀ ਜ਼ਿੰਦਗੀ 

ਗੁਰਲੀਨ ਚੋਪੜਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਦਵਿੰਦਰ ਰੰਧਾਵਾ ਦੇ ਨਾਲ ਵਿਆਹ ਕਰਵਾਇਆ ਹੈ। ਬੀਤੇ ਸਾਲ ਹੀ ਉਹ ਵਿਆਹ ਦੇ ਬੰਧਨ ‘ਚ ਬੱਝੇ ਸਨ । ਦਵਿੰਦਰ ਰੰਧਾਵਾ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਉਹ ਵੀ ਇੱਕ ਵਧੀਆ ਐਕਟਰ ਹਨ । ਦੋਵੇਂ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ।ਵਿਆਹ ਤੋਂ ਬਾਅਦ ਗੁਰਲੀਨ ਚੋਪੜਾ ਬਹੁਤ ਖੁਸ਼ ਹੈ ਅਤੇ ਅਕਸਰ ਆਪਣੇ ਸਹੁਰੇ ਘਰ ਤੋਂ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ। 

© Copyright Galactic Television & Communications Pvt. Ltd. 2026. All rights reserved.